ਕਸਬਾ ਅਲਗੋਕੋਠੀ ਵਿਖੇ ਬੱਚਿਆ ਨੂੰ ਪੋਲਿਉ ਦੀਆ ਬੂੰਦਾ ਪਿਲਾਈਆ ਗਈਆ

ਅਲਗੋਕੋਠੀ 30 ਜਨਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ): ਜਿਲਾ ਸਿਹਤ ਸੇਵਾਵਾਂ ਦੇ ਮੁਖੀ ਡਾ: ਸਮਸ਼ੇਰ ਸਿੰਘ ਸਿਵਲ ਸਰਜਨ ਤਰਨ ਤਾਰਨ ਤੇ ਜਿਲਾ ਟੀਕਾਕਰਨ ਅਫਸਰ ਡਾ: ਕੇ,ਡੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਵਿੱਚ ਬਲਾਕ ਖੇਮਕਰਨ ਦੇ ਇਲਾਕੇ ਵਿਚ ਚਲ ਰਹੀਆਂ ਨੈਸ਼ਨਲ ਪ੍ਰੋਗਰਾਮ ਅਧੀਨ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਰਾਏ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ,ਅੈਚ,ਸੀ ਖੇਮਕਰਨ ਅਧੀਨ ਪਿੰਡਾਂ ਵਿੱਚ ਕੁਲ 15030 ਛੋਟੇ ਬਚਿੱਆਂ ਨੂੰ ਪੋਲੀa ਦੀਆਂ ਬੂੰਦਾਂ ਪਿਲਾਈਆਂ ਗਈਆਂ।ਉਨਾਂ ਦਸਿਆਂ ਕਿ ਸੀ,ਐਚ,ਸੀ ਖੇਮਕਰਨ ਅਧੀਨ ਕੋਈ ਵੀ ਬੱਚਾ ਪੋਲੀa ਬੁੰਦਾਂ ਤੋਂ ਵਾਝਾ ਨਹੀ ਰਹਿਣ ਦਿੱਤਾ ਗਿਆ।ਬਲਾਕ ਨੋਡਲ ਅਫਸਰ ਡਾ: ਰਾਜਬੀਰ ਸਿੰਘ ਨੇ ਦੱਸਿਆ ਕਿ ਬਲਾਕ ਖੇਮਕਰਨ ਦੇ ਏਰੀਏ ਨੂੰ ਕਵਰ ਕਰਨ ਲਈ 61 ਫਿਕਸ ਬੂੰਥ ਤੇ 3 ਟਰਾਜਿਟ ਬੂਥ ਬਣਾਏ ਗਏ।ਸਾਡੀਆਂ ਟੀਮਾਂ ਨੇ ਘਰ-ਘਰ ਜਾ ਕੇ ਪੋਲੀa ਦੀਆਂ ਪਿਲਾਈਆਂ ਗਈਆਂ।ਉਨਾਂ ਕਿਹਾ ਸਾਰੇ ਬਲਾਕ ਨੂੰ ਸੁਪਰਵੀਜਨ ਕਰਨ ਵਾਸਤੇ ਕੂਲ 13 ਸੁਪਰਵਾਈਜਰ ਲਗਾਏ ਗਏ ਸਨ।ਇਸੇ ਹੀ ਤਰਾਂ ਅਗਲਾ ਪ੍ਰੋਗਰਾਮ ਜੋ 11 ਮਾਰਚ ਨੂੰ  ਹੋ ਰਿਹਾ ਹੈ।ਇਸ ਮੋਕੇ ਬਲਾਕ ਅੇਜੁਕੇਟਰ ਹਰਜੀਤ ਸਿੰਘ ਪਹੁੰਵਿਡ, ਡਾ:ਰਾਜਨ ਡਾ: ਗੁਰਮੀਤ ਸਿੰਘ ਸਰਬਜੀਤ ਸਿੰਘ,ਜੁਗਰਾਜ ਸਿੰਘ ਆਦਿ ਅਧਿਕਾਰੀ ਹਾਜਰ ਸਨ।