ਸ਼ਹੀਦ ਭਗਤ ਸਿੰਘ ਨੋਜਵਾਂਨ ਸਭਾ ਵਲੋਂ ਰੋਜਗਾਰ ਦਫਤਰ ਪੱਟੀ ਮੂਹਰੇ ਧਰਨਾ 5 ਨੂੰ -ਬਿੱਕਰ ਭਗਵਾਨਪੁਰ,

ਅਲਗੋਕੋਠੀ 30 ਜਨਵਰੀ (ਹਰਦਿਆਲ ਭੈਣੀ /ਲਖਵਿੰਦਰ ਗੌਲਣ): ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੀ ਮੀਟਿੰਗ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਭਗਵਾਨਪੁਰਾ ਵਿਖੇ ਹੋਈ ਮੀਟਿੰਗ ਨੂੰ ਸਬੋਧਨ ਕਰਦਿਆ ਬਿੱਕਰ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੋਜਵਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਵਾਅਦਿਆਂ ਤੇ ਪੁਰੇ ਨਹੀ ਉਤਰਦੀਆਂ।ਇਸ ਵਾਰ ਕੈਪਟਨ ਸਰਕਾਰ ਨੇ ਨੋਜਵਾਨਾਂ ਨੂੰ ਰੋਜਗਾਰ ਦੇਣ ਅਤੇ 2500 ਰੁਪਏ ਮਹੀਨਾ ਹਰ ਨੋਜਵਾਂਨ ਨੂੰ ਰੋਜਗਾਰ ਭੱਤਾ ਦੇਣ ਦਾ ਵਾਅਦਾ ਕੀਤਾ ਸੀ।ਪਰ ਕੈਪਟਨ ਸਰਕਾਰ ਨੇ ਕੋਈ ਵਾਅਦਾ ਨੇਪਰੇ ਨਹੀ ਚੜਾਇਆ।ਨੋਜਵਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਵਾਸਤੇ ਪੰਜ ਫਰਵਰੀ ਨੂੰ ਰੋਜਗਾਰ ਦਫਤਰ ਪੱਟੀ ਧਰਨਾ ਦਿੱਤਾ ਜਾਵੇਗਾ ਜਿਸ ਵਿਚ ਪਿੰਡ ਭਗਵਾਨਪੁਰ ਦੇ ਨੋਜਵਾਂਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ।ਇਸ ਮੋਕੇ ਸਰਵਣ ਸਿੰਘ,ਮਿੰਟੂ,ਬਲਵਿੰਦਰ ਸਿੰਘ ਬਿਲੂ,ਰੇਸ਼ਮ ਸਿੰਘ,ਗੋਰਾ ਸਿੰਘ,ਜਸਪਾਲ ਸਿੰਘ ਫੋਜੀ,ਜੱਸਾ ਸਿੰਘ,ਭਗਵੰਤ ਸਿੰਘ,ਚਾਨਣ ਸਿੰਘ,ਬਲਿਹਾਰ ਸਿੰਘ,ਸੁਖਦਿਆਲ ਸਿੰਘ,ਸੇਵਾ ਸਿੰਘ,ਦਲੇਰ ਸਿੰਘ,ਗੁਰਮੀਤ ਸਿੰਘ,ਸਾਰਜ ਸਿੰਘ,ਮਨਦੀਪ ਸਿੰਘ,ਜੱਗਾ ਸਿੰਘ,ਆਦਿ ਹਾਜਰ ਸਨ।