9 ਗ੍ਰਾਮ ਹੀਰੋਇੰਨ ਸਮੇਤ ਇੱਕ ਵਿਆਕਤੀ ਕਾਬੂੂ

ਧੂਰੀ,29 ਜਨਵਰੀ (ਮਹੇਸ਼ ਜਿੰਦਲ): ਜ੍ਹਿਲਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਸੀ੍ਰ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਐਸ.ਟੀ.ਐਫ (ਸਪੈਸਲ ਟਾਸਕ ਫੋਰਸ) ਸੰਗਰੂਰ ਅਤੇ ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ.ਸਬ ਡਵੀਜਨ ਸੰਗਰੂਰ ਵੱਲੋ ਨਸਿਆ ਦਾ ਧੰਦਾ ਕਰਨ ਵਾਲਿਆ ਦੇ ਖਿਲਾਫ ਵਿੱਡੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋ ਇੱਕ ਵਿਆਕਤੀ ਨੂੰ 9 ਗ੍ਰਾਮ ਹੀਰੋਇੰਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਸੀ ਮਨਜੀਤ ਸਿੰਘ ਬਰਾੜ ਐਸ.ਪੀ, ਸਪੈਸਲ ਟਾਸਕ ਫੋਰਸ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28.01.2018 ਨੂੰ ਐਸ.ਟੀ.ਐਫ (ਸਪੈਸਲ ਟਾਸਕ ਫੋਰਸ) ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ.ਟੀਮ ਦੇ ਹੋਲਦਾਰ ਰਣਜੀਤ ਸਿੰਘ,ਹੋਲਦਾਰ ਕ੍ਰਿਸਨ ਸਿੰਘ,ਹੋਲਦਾਰ ਗੁਰਿੰਦਰ ਸਿੰਗ,ਸਿਪਾਹੀ ਬਲਕਾਰ ਸਿੰਘ,ਸਿਪਾਹੀ ਹਰਦੀਪ ਦਾਸ ਅਤੇ ਹੋਰ ਪੁਲਿਸ ਪਾਰਟੀ ਦੇ ਥਾਣਾ ਭਵਾਨੀਗੜ੍ਹ ਦੇ ਥਾਣੇਦਾਰ ਸੁਖਵਿੰਦਰ ਸਿੰਘ ਨਾਲ ਸਾਮਿਲ ਪੁਲਿਸ ਪਾਰਟੀ ਹੋ ਕੇ ਸੱਕੀ ਪੁਰਸਾਂ ਦੀ ਚੈਕਿੰੰਗ ਦੌਰਾਨ ਸਮਾਣਾ ਰੋਡ ਬਾਲਦ ਕੈਚੀਆ ਭਵਾਨੀਗੜ ਵੱਲੋ ਇੱਕ ਵਿਅਕਤੀ ਪੈਦਲ ਆਉਦਾ ਪੁਲਿਸ ਪਾਰਟੀ ਨੂੰ ਵੇਖ ਕੇ ਅਤੇ ਘਬਰਾ ਕੇ ਪਿਛੇ ਨੂੰ ਮੋੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਸੱਕ ਦੇ ਅਧਾਰ ਪਰ ਇਸ ਵਿਆਕਤੀ ਨੂੰ ਕਾਬੂ ਕਰਕੇ ਇਸ ਦੀ ਤਲਾਸੀ ਕੀਤੀ ਤਾਂ ਉਸ ਦੀ ਪਹਿਣੀ ਪੈਟ ਦੀ ਸੱਜੀ ਜੇਬ ਵਿੱਚੋ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 9 ਗ੍ਰਾਮ ਹੀਰੋਇੰਨ ਬਰਾਬਦ ਹੋਈ। ਦੋਸੀ ਦੀ ਸਨਾਖਤ ਕਰਨਵੀਰ ਸਿੰਘ ਉਰਫ ਕਰਨ ਪੁੱਤਰ ਸੁਰਜੀਤ ਸਿੰਘ ਵਾਸੀ ਦੀਪ ਕਲੌਨੀ ਭਵਾਨੀਗੜ ਜਿਲ੍ਹਾ ਸੰਗਰੂਰ ਵਜੋ ਹੋਈ। ਦੋਸੀ ਨੂੰ ਮੋਕੇ ਤੇ ਹੀ ਸਮੇਤ ਮੋਟਰ ਸਾਇਕਲ ਦੇ ਗ੍ਰਿਫਤਾਰ ਕਰਕੇ ਇਸ ਦੇ ਵਿੱਰੁੱਧ ਥਾਣਾ ਭਵਾਨੀਗੜ੍ਹ ਵਿੱਖੇ ਐਨ.ਡੀ.ਪੀ.ਐਸ ਐਕਟ ਤਹਿਤ ਮਕੱਦਮਾ ਦਰਜ ਕੀਤਾ ਗਿਆ ਹੈ ਦੋਸੀ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੰੁਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।