ਐਸ.ਟੀ.ਐਫ ਸੰਗਰੂਰ ਵੱਲੋਂ ਨਸ਼ੀਲੀਆ ਗੋਲੀਆਂ ਅਤੇ ਕੈਪਸੂਲ ਸਮੇਤ 1 ਵਿਅਕਤੀ ਕਾਬੂ

ਧੂਰੀ 27 ਜਨਵਰੀ (ਮਹੇਸ਼ ਜਿੰਦਲ): ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਸੰਦੀਪ ਵਡੇਰਾ ਡੀ.ਐਸ.ਪੀ ਸਬ ਡਵੀਜਨ ਸੰਗਰੂਰ ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋਂ 1 ਵਿਅਕਤੀ ਨੂੰ 10240 ਨਸ਼ੀਲੀਆਂ ਗੋਲੀਆਂ ਅਤੇ 190 ਨਸ਼ੀਲੇ ਕੈਪਸੂਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਐੱਸ.ਪੀ ਸਪੈਸਲ ਟਾਸਕ ਫੋਰਸ ਸੰਗਰੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਥਾਣੇਦਾਰ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਜਸਵੀਰ ਸਿੰਘ, ਹੋਲਦਾਰ ਇਕਬਾਲ ਸਿੰਘ, ਹੋਲਦਾਰ, ਸਿਪਾਹੀ ਗੁਰਪ੍ਰੀਤ ਸਿੰਘ, ਸਿਪਾਹੀ ਸਤਨਾਮ ਸਿੰਘ ਅਤੇ ਹੋਰ ਪੁਲਿਸ ਪਾਰਟੀ ਸਿਟੀ-2 ਮਲੇਰਕੋਟਲਾ ਦੇ ਥਾਣੇਦਾਰ ਹਰਨੇਕ ਸਿੰਘ ਦੇ ਨਾਲ ਸ਼ਾਮਿਲ ਪੁਲਿਸ ਪਾਰਟੀ ਹੋ ਕੇ ਨੇੜੇ ਡੇਰਾ ਬਾਬਾ ਆਤਮਾ ਰਾਮ ਮਾਲੇਰਕੋਟਲਾ ਨਾਕਾਬੰਦੀ ਕਰਕੇ ਸ਼ੱਕੀ ਵਹਿਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਮਤੋਈ ਸਾਇਡ ਵੱਲੋਂ ਇੱਕ ਨੌਜਵਾਨ ਵਿਅਕਤੀ ਚਿੱਟੇ ਰੰਗ ਦੀ ਸਕੂਟਰੀ ਤੇ ਸਵਾਰ ਹੋ ਕੇ ਆ ਰਿਹਾ ਸੀ, ਤਾਂ ਉਹ ਪੁਲਿਸ ਪਾਰਟੀ ਨੂੰ ਵੇਖ ਕ ੇਪਿੱਛੇ ਮੁੜਨ ਲੱਗਾ ਪ੍ਰੰਤੂ ਉਸ ਦੀ ਸਕੂਟਰੀ ਬੰਦ ਹੋ ਗਈ। ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਉਸ ਦੀ ਤਲਾਸੀ ਲੈਣ ਉਸ ਦੀ ਸਕੂਟਰੀ ’ਚ 10000 ਗੋਲੀਆ ਮਾਰਕਾ ਕਲੋਵੋਡਿਲ, 240 ਗੋਲੀਆ ਮਾਰਕਾ ਐਲਪਰਾਸੋਢ ਅਤਤੇ 190 ਕੈਪਸੂਲ ਮਾਰਕਾ ਪਾਰਵਨ ਸਪਾਸ ਬਰਾਮਦ ਹੋਏ। ਦੋਸੀ ਦੀ ਸਨਾਖਤ ਅਬਦੂਲ ਗੁਫਾਰ ਪੁੱਤਰ ਮੁਹੰਮਦ ਬਾਬੂ ਵਾਸੀ ਮਹੱਲਾ ਸਹਿਜਾਦਪੁਰਾ ਨੇੜੇ ਮਾਨਾ ਫਾਟਕ ਮਾਲੇਰਕੋਟਲਾ ਵਜੋਂ ਹੋਈ। ਦੋਸੀ ਇਨ੍ਹਾਂ ਦਵਾਈਆਂ ਦਾ ਕੋਈ ਲਾਇੰਸੈਂਸ ਜਾ ਬਿੱਲ ਪੇਸ਼ ਨਹੀ ਕਰ ਸਕਿਆ। ਦੋਸੀ ਨੂੰ ਮੌਕੇ ਤੋਂ ਹੀ ਸਮੇਤ ਐਕਟਿਵਾ ਸਕੂਟਰੀ ਗ੍ਰਿਫਤਾਰ ਕਰਕੇ ਐੱਨ.ਡੀ.ਪੀ.ਐੱਸ ਐਕਟ ਮੁਕੱਦਮਾ ਦਰਜ ਕਰ ਲਿਆ ਹੈ।ਦੋਸੀ ਨੂੰ ਮਾਣਯੋਗ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।