ਪੂਰੀ-ਛੋਲਿਆਂ ਦਾ ਲੰਗਰ ਲਗਾਇਆ

ਧੂਰੀ, 27 ਜਨਵਰੀ (ਮਹੇਸ਼ ਜਿੰਦਲ): ਸੱਟੇ ਵਾਲਾ ਪੁਲ ਮਾਰਕਿਟ ਵੱਲੋਂ ਨਵੇਂ ਸਾਲ ਅਤੇ ਵੱਧਦੀ ਸਰਦੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੀ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਮਾਰਕਿਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੰਗਰ ਪਿਛਲ਼ੇ 25 ਸਾਲ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਜਿਸ ਨਾਲ ਮਾਨਵਤਾ ਦਾ ਭਲਾ ਅਤੇ ਅਸੀਂ ਆਪਣੇ ਦਸਵੇਂ ਦਸਾਉਂਤ ਨੂੰ ਇੱਕ ਮਾਨਵਸੇਵਾ ਵਿੱਚ ਲਗਾ ਕੇ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਅਤੇ ਇਸ ਤਰਾਂ੍ਹ ਇੱਕਠੇ ਹੋਣ ਨਾਲ ਆਪਸੀ ਭਾਈਚਾਰਕ ਸਾਂਝ ਵੀ ਵੱਧਦੀ ਹੈ। ਇਸ ਮੌਕੇ ਗੁਲਸ਼ਨ ਕੁਮਾਰ, ਸੰਜੇ ਸਿੰਗਲਾ, ਕਮਲ ਢੰਡ, ਹੈਪੀ ਕੁਮਾਰ, ਰੋਮੀ ਢੰਡ, ਸ਼ੀਲੂ ਸਿੰਗਲਾ, ਦੀਪੂ ਕਾਤਰੋਂ, ਆਸ਼ੂ ਬਾਂਸਲ , ਰਵੀ ਕੁਮਾਰ, ਗਗਨ ਕੌਂਸ਼ਲ ਆਦਿ ਵੀ ਹਾਜ਼ਰ ਸਨ।