ਐਸ.ਟੀ.ਐਫ ਸੰਗਰੂਰ ਵੱਲੋ 10 ਗ੍ਰਾਮ ਹੀਰੋਇੰਨ ਸਮੇਤ ਇੱਕ ਵਿਆਕਤੀ ਕਾਬੂੂ

ਧੂਰੀ,27 ਜਨਵਰੀ (ਮਹੇਸ਼ ਜਿੰਦਲ): ਜ੍ਹਿਲਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਅਤੇ ਸੀ੍ਰ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਐਸ.ਟੀ.ਐਫ(ਸਪੈਸਲ ਟਾਸਕ ਫੋਰਸ) ਸੰਗਰੂਰ ਅਤੇ ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ. ਸਬ ਡਵੀਜਨ ਸੰਗਰੂਰ ਵੱਲੋ ਨਸਿਆ ਦਾ ਧੰਦਾ ਕਰਨ ਵਾਲਿਆ ਦੇ ਖਿਲਾਫ ਵਿੱਡੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱਲੋ ਇੱਕ ਵਿਆਕਤੀ ਨੂੰ 10 ਗ੍ਰਾਮ ਹੀਰੋਇੰਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਸੀ ਮਨਜੀਤ ਸਿੰਘ ਬਰਾੜ ਐਸ.ਪੀ, ਸਪੈਸਲ ਟਾਸਕ ਫੋਰਸ ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25.01.18 ਨੂੰ ਐਸ.ਟੀ.ਐਫ (ਸਪੈਸਲ ਟਾਸਕ ਫੋਰਸ) ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ.ਟੀਮ ਦੇ ਹੋਲਦਾਰ ਇਕਬਾਲ ਸਿੰਘ,ਹੋਲਦਾਰ ਸੁਖਵੀਰ ਸਿੰਘ, ਹੋਲਦਾਰ ਸਤਨਾਮ ਸਿੰਘ,ਸਿਪਾਹੀ ਗੁਰਪ੍ਰੀਤ ਸਿੰਘ, ਅਤੇ ਹੋਰ ਪੁਲਿਸ ਪਾਰਟੀ ਦੇ ਥਾਣਾ ਭਵਾਨੀਗੜ੍ਹ ਦੇ ਥਾਣੇਦਾਰ ਜੱਗਾ ਰਾਮ ਦੇ ਨਾਲ ਸਾਮਿਲ ਪੁਲਿਸ ਪਾਰਟੀ ਹੋ ਕੇ ਸੱਕੀ ਪੁਰਸਾਂ ਦੀ ਚੈਕਿੰੰਗ ਦੇ ਸਬੰਧ ਵਿੱਚ ਅਨਾਜ ਮੰਡੀ ਭਵਾਨੀਗੜ ਮੋਜੂਦ ਸੀ ਤਾਂ ਅਨਾਜ ਮੰਡੀ ਦੇ ਸੈਡਾ ਵੱੰਲੋ ਇੱਕ ਨੋਜਵਾਨ ਮੋਟਰ ਸਾਇਕਲ ਪਰ ਸਵਾਰ ਹੋ ਕੇ ਆਉਦਾ ਪੁਲਿਸ ਪਾਰਟੀ ਨੂੰ ਵੇਖ ਕੇ ਅਤੇ ਘਬਰਾ ਕੇ ਪਿਛੇ ਨੂੰ ਮੋੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਸੱਕ ਦੇ ਅਧਾਰ ਪਰ ਇਸ ਵਿਆਕਤੀ ਨੂੰ ਕਾਬੂ ਕਰਕੇ ਇਸ ਦੀ ਤਲਾਸੀ ਕੀਤੀ ਤਾਂ ਉਸ ਦੀ ਪਹਿਣੀ ਪੈਟ ਦੀ ਸੱਜੀ ਜੇਬ ਵਿੱਚੋ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 10 ਗ੍ਰਾਮ ਹੀਰੋਇੰਨ ਬਾਮਦ ਹੋਈ। ਦੋਸੀ ਦੀ ਸਨਾਖਤ ਜਸਵੀਰ ਸਿੰਘ ਉਰਫ ਸੋਨੀ ਪੁੱਤਰ ਕਰਨੈਲ ਸਿੰਘ ਵਾਸੀ ਬਾਸੀਅਰਕ ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਵਜੋ ਹੋਈ। ਦੋਸੀ ਨੂੰ ਮੋਕੇ ਤੇ ਹੀ ਸਮੇਤ ਮੋਟਰ ਸਾਇਕਲ ਦੇ ਗ੍ਰਿਫਤਾਰ ਕਰਕੇ ਇਸ ਦੇ ਵਿੱਰੁੱਧ ਥਾਣਾ ਭਵਾਨੀਗੜ੍ਹ ਵਿੱਖੇ ਐਨ.ਡੀ.ਪੀ.ਐਸ ਐਕਟ ਤਹਿਤ ਮਕੱਦਮਾ ਦਰਜ ਕੀਤਾ ਗਿਆ ਹੈ ਦੋਸੀ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।