ਗਣਤੰਤਰ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਝੰਡਾ ਲਹਿਰਾਇਆ ਗਿਆ।

ਫਿਰੋਜ਼ਪੁਰ 26 ਜਨਵਰੀ (ਅਸ਼ੋਕ ਭਾਰਦਵਾਜ): 69ਵੇਂ ਗਣਤੰਤਰ ਦਿਵਸ ਮੌਕੇ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਝੰਡੇ ਦੀ ਰਸਮ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਾਮ ਵੀਰ ਸਿੰਘ ਜੀ ਨੇ ਕੀਤੀ। ਇਸ ਮੋਕੇ ਉਹਨਾਂ ਨਾਲ ਅਡੀਸ਼ਨਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਵਨੀਤ ਕੁਮਾਰ,ਸ਼ੈਸ਼ਨ ਜੱਜ ਸ਼੍ਰੀ ਸਤੀਸ਼ ਕੁਮਾਰ,ਐਸ ਐਸ ਪੀ ਭੁਪਿੰਦਰ ਸਿੰਘ ਸਿੱਧੂ ਤੇ ਕੁਝ ਹੋਰ ਮਹਾਨ ਸ਼ਖਸੀਅਤਾਂ ਹਾਜਿਰ ਰਹੀਆਂ। ਇਸ ਮੋਕੇ ਜਿਲੇ ਭਰ ਦੇ ਕੁਝ ਸਕੂਲਾਂ ਵਲੋ ਅਲੱਗ ਅਲੱਗ ਤਰ੍ਹਾਂ ਦੀਆਂ ਕੋਰੀਓਗ੍ਰਾਫੀ ਤੋ ਇਲਾਵਾ ਗਿੱਧਾ ਭੰਗੜੇ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਆਈਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਲੋੜਵੰਦਾਂ ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ  ਤੇ ਸਰੀਰ ਤੋ ਅਪੰਗ ਨੂੰ ਸਾਇਕਲ ਵੰਡੇ ਗਏ। ਇਸ ਮੋਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਦੇਸ਼ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਤੇ ਵਧੀਆ ਸੇਵਾਵਾਂ ਦੇਣ ਵਾਲੇ ਕੁਝ ਅਫਸਰਾਂ ਤੇ ਸੋਸਾਇਟੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।