ਬੇਗਮਪੁਰਾ ਟਾਇਗਰ ਫੋਰਸ ਵਿੱਚ ਚੇਅਰਮੈਨ ਦੀਵਾਨਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ ਦਲਿਤ ਲੜਕੀ ਨੂੰ ਅਜੇ ਤੱਕ ਵੀ ਨਹੀਂ ਮਿਲਿਆ ਇਨਸਾਫ਼

ਹੁਸ਼ਿਆਰਪੁਰ, 23 ਜਨਵਰੀ (ਤਰਸੇਮ ਦੀਵਾਨਾ): ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਅਸ਼ੋਕ ਮੱਲਣ ਨੇ ਕੀਤੀ। ਇਸ ਮੌਕੇ ਤੇ ਚੇਅਰਮੈਨ ਤਰਸੇਮ ਦੀਵਾਨਾ ਨੇ ਫੋਰਸ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਸੁਖਦੇਵ ਇਸਲਾਮਾਬਾਦ ਨੂੰ ਸ਼ਹਿਰੀ ਉਪ-ਪ੍ਰਧਾਨ ਅਤੇ ਹੰਸ ਰਾਜ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ੋਕ ਮੱਲਣ, ਤਰਸੇਮ ਦੀਵਾਨਾ ਅਤੇ ਅਵਤਾਰ ਬਸੀ ਖੁਆਜੂ ਨੇ ਕਿਹਾ ਕਿ ਬੀ.ਜੇ.ਪੀ. ਦੇ ਰਾਜ ਵਿੱਚ ਦਲਿਤਾਂ ਤੇ ਅੱਤਿਆਚਾਰ ਵਧ ਗਏ ਹਨ। ਉਹਨਾਂ ਦੀ ਤਰਜ ਤੇ ਕੰਮ ਕਰ ਰਹੀ ਕਾਂਗਰਸ ਵੀ ਇਸ ਮਾਮਲੇ ਵਿੱਚ ਪਿਛੇ ਨਹੀਂ ਰਹੀ, ਮਾਮਲਾ ਭਾਵੇਂ ਭੀਮ ਕੋਰੇਗਾਂਵ ਦਾ ਹੋਵੇ ਜਾਂ ਭੀਮ ਆਰਮੀ ਚੀਫ ਚੰਦਰਸ਼ੇਖਰ ਦਾ ਸਭ ਗਰੀਬ ਦਲਿਤਾਂ ਦੀ ਅਜ਼ਾਦੀ ਤੇ ਡਾਕਾ ਮਾਰਿਆ ਹੈ।

ਪੰਜਾਬ ਵਿੱਚ ਦਲਿਤ ਲੜਕੀ ਜਿਹੜੀ ਕਿ ਬਾਲਮੀਕਿ ਸਮਾਜ ਵਿੱਚੋਂ ਹੈ ਤੇ ਉਸ ਉਪਰ ਸਕੂਲ ਟੀਚਰਾਂ ਵਲੋਂ ਅੱਤਿਆਚਾਰ ਕੀਤਾ ਗਿਆ ਪਰ ਇਸ ਘਟਨਾ ਬਾਰੇ ਨਾ ਕੈਪਟਨ ਅਮਰਿੰਦਰ ਸਿੰਘ, ਐਸ.ਸੀ. ਕਮਿਸ਼ਨ ਦੇ ਚੇਅਰਮੈਨ, ਡੀ.ਜੀ.ਪੀ. ਜਾਂ ਕਿਸੇ ਹੋਰ ਅਧਿਕਾਰੀ ਨੂੰ ਨੋਟਿਸ ਲੈਂਦਿਆਂ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਹਿਦਾਇਤ ਨਹੀਂ ਕੀਤੀ। ਉਹਨਾਂ ਕਿਹਾ ਕਿ ਉੱਚ ਜਾਤੀ ਦੇ ਧਰਮ ਦੇ ਠੇਕੇਦਾਰ ਵਾਰ-ਵਾਰ ਰਿਜ਼ਰਵੇਸ਼ਣ ਦਾ ਵਿਰੋਧ ਕਰਦੇ ਹਨ ਪਰ ਜਿਆਦਾਤਰ ਦਲਿਤ ਵਿਦਿਆਰਥੀਆਂ ਦੀ ਪੜਾਈ ਨਾਲ ਵੀ ਵਿਤਕਰਾ ਕੀਤਾ ਜਾਂਦਾ ਹੈ ਜਿਹੜੇ ਵਿਦਿਆਰਥੀ ਪੜਾਈ ਵਿੱਚ ਹੁਸ਼ਿਆਰ ਹੁੰਦੇ ਹਨ ਉਹਨਾਂ ਨੂੰ ਡਰਾਇਆ ਜਾਂਦਾ ਹੈ ਜਾਂ ਸਾਜਿਸ਼ ਕਰਕੇ ਉਹਨਾਂ ਦੀ ਪੜਾਈ ਵਿੱਚ ਰੁਕਾਵਟ ਪਾਈ ਜਾਂਦੀ ਹੈ। ਉਹਨਾਂ ਮੌਜੂਦਾ ਸਰਕਾਰ ਵਿੱਚ ਬੈਠੇ ਦਲਿਤ ਲੀਡਰਾਂ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਭ ਗੂੰਗੇ ਅਤੇ ਬਹਿਰੇ ਹੋ ਕੇ ਸਿਰਫ ਆਪਣਾ ਘਰ ਭਰਨ ਤੱਕ ਸੀਮਿਤ ਹਨ ਇਹਨਾਂ ਨੂੰ ਦਲਿਤਾਂ ਦਾ ਦੁੱਖ ਦਰਦ ਦਿਖਾਈ ਨਹੀਂ ਦਿੰਦਾ। ਉਹਨਾਂ ਸਾਰੇ ਦਲਿਤ ਸਮਾਜ ਨੂੰ ਅਪੀਲ ਕੀਤੀ ਕਿ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਕੇਸ਼ ਕੁਮਾਰ ਭੁਟੋ, ਚਮਨ ਲਾਲ, ਜੁਝਾਰ ਸਿੰਘ, ਬਬੂ ਸਿੰਗੜੀਵਾਲ, ਗੁਰਮੁੱਖ ਖੋਸਲਾ, ਨਿਰਮਲ ਅਤੋਵਾਲ, ਸੋਮਦੇਵ ਸੰਧੀ, ਅਮਰਜੀਤ ਸੰਧੀ ਅਤੇ ਦੇਵਰਾਜ ਭਗਤ ਨਗਰ ਹਾਜਿਰ ਸਨ।