ਪੱਤਰਕਾਰ ਅਸ਼ੋਕ ਭਾਰਦਵਾਜ ਨੂੰ ਸਦਮਾ ਤਾਇਆ ਜੀ ਦਾ ਦਿਹਾਂਤ

ਤਰਨਤਾਰਨ 23 ਜਨਵਰੀ (ਲਖਵਿੰਦਰ ਸਿੰਘ ਗੌਲਣ/ਰਿੰਪਲ ਗੌਲਣ/ਹਰਦਿਆਲ ਭੈਣੀ): ਪੱਤਰਕਾਰ ਅਸ਼ੋਕ ਭਾਰਦਵਾਜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਕੇ ਉਹਨਾਂ ਦੇ ਪੂਜਨੀਕ ਤਾਇਆ ਜੀ ਸ਼੍ਰੀ ਚਿਮਨ ਲਾਲ ਜੀ (ਸਹਾਰੀ ਵਾਲੇ ) ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਮਾਤਾ ਪੂਰਨ ਦੇਵੀ ਦੇ ਕੁਖੋ 10-11-1937 ਨੂੰ ਉਹਨਾਂ ਨੇ ਜਨਮ ਲਿਆ। ਐਮ ਈ ਐਸ ਮਹਿਕਮੇ ਵਿੱਚ ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਸੇਵਾ ਨਿਭਾਈ ਤੇ ਸੇਵਾ ਮੁਕਤ ਹੋ ਗਏ। ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਮਿਤੀ 28 ਜਨਵਰੀ 2018 ਦਿਨ ਐਤਵਾਰ ਨੂੰ ਉਹਨਾਂ ਦੇ  ਨਿਵਾਸ ਸਥਾਨ ਪਿੰਡ ਬਜੀਦਪੁਰ ਦੇ ਮੰਦਰ ਵਿੱਚ ਦੁਪਹਿਰ 1 ਤੋ 2 ਵਜੇ ਤੱਕ ਪਵੇਗਾ।