ਐਸ.ਟੀ.ਐਫ ਟੀਮ ਸੰਗਰੂਰ ਪੁਲਿਸ ਵੱਲੋਂ 10 ਗ੍ਰਾਮ ਸਮੈਕ ਸਮੇਤ ਇੱਕ ਕਾਬੂ

ਧੂਰੀ 23 ਜਨਵਰੀ (ਮਹੇਸ਼ ਜਿੰਦਲ): ਜ੍ਹਿਲਾ ਮੁੱਖੀ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਸ੍ਰੀ ਸੰਦੀਪ ਵਡੇਰਾ ਡੀ.ਐਸ.ਪੀ ਸਬ ਡਵੀਜਨ ਸੰਗਰੂਰ ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਦੇ ਇੰਨਚਾਰਜ ਰਵਿੰਦਰ ਭੱਲਾ ਦੀ ਅਗਵਾਈ ‘ਚ 10 ਗ੍ਰਾਮ ਸਮੈਕ ਸਮੇਤ 1 ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਐਸ.ਪੀ ਸਪੈਸ਼ਲ ਟਾਸਕ ਫੋਰਸ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਇਨੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਰਣਜੀਤ ਸਿੰਘ, ਹੌਲਦਾਰ ਕ੍ਰਿਸ਼ਨ ਸਿੰਘ, ਹੋਲਦਾਰ ਗੁਰਰਿੰਦਰ ਸਿੰਘ ਹੋਲਦਾਰ ਬਲਕਾਰ ਸਿੰਘ ਅਤੇ ਹੋਰ ਪੁਲਿਸ ਪਾਰਟੀ ਦੇ ਥਾਣਾ ਸਿਟੀ ਸੰਗਰੂਰ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸੱਕੀ ਪੁਰਸਾਂ ਦੀ ਚੈਕਿੰਗ ਦੌਰਾਨ ਪਟਿਆਲਾ ਬਾਈਪਾਸ ਨੇੜੇ ਕੈਰੋਂ ਫੈਕਟਰੀ ਕੋਲ ਨਾਕਾ ਬੰਦੀ ਕਰੀ ਹੋਈ ਸੀ ਤਾਂ ਫੈਕਟਰੀ ਦੀ ਕੰਧ ਦੇ ਨਾਲ ਸੇਮ ਨਾਲੇ ਦੀ ਪਟੜੀ ਇੱਕ ਨੌਜਵਾਨ ਵਿਅਕਤੀ ਸਕੂਟਰੀ ਤੇ ਆ ਰਿਹਾ ਸੀ। ਉਹ ਪੁਲਿਸ ਪਾਰਟੀ ਨੂੰ ਵੇਖ ਕੇ ਵਾਪਸ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਸੱਕ ਦੇ ਅਧਾਰ ਤੇ ਉਸ ਨੂੰ ਕਾਬੂ ਕਰਕੇ ਇਸ ਦੀ ਤਲਾਸੀ ਕੀਤੀ ਤਾਂ ਉਸ ਪਾਸੋਂ 10 ਗ੍ਰਾਮ ਸਮੈਕ ਬਰਾਮਦ ਹੋਈ । ਦੋਸੀ ਦੀ ਸਨਾਖਤ ਕਰਮਜੀਤ ਸਿੰਘ ਉਰਫ ਕੌਮੀ ਪੁੱਤਰ ਗੁਰਦਿਆਲ ਸਿੰਘ ਵਾਸੀ ਰਾਣੂ ਪੱਤੀ ਮੰਗਵਾਲ ਜ੍ਹਿਲਾ ਸੰਗਰੂਰ ਵੱਜੋਂ ਹੋਈ। ਦੋਸੀ ਨੂੰ ਮੌਕੇ ਤੋਂ ਹੀ ਸਮੇਤ ਸਕੂਟਰੀ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਥਾਣਾ ਸਿਟੀ ਸੰਗਰੂਰ ਵਿੱਖੇ ਐਨ.ਡੀ.ਪੀ.ਐਸ.ਐਕਟ ਤਹਿਤ ਮੁੱਕਦਮਾ ਦਰਜ ਕੀਤਾ ਗਿਆ। ਦੋਸੀ ਨੂੰ ਮਾਣਯੋਗ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।