ਫਿਰੋਜ਼ਪੁਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।

ਫਿਰੋਜ਼ਪੁਰ 22 ਜਨਵਰੀ (ਅਸ਼ੋਕ ਭਾਰਦਵਾਜ): ਦੁਨੀਆਂ ਭਰ ਵਿੱਚੋ ਬਸੰਤ ਪੰਚਮੀ ਦਾ ਤਿਉਹਾਰ ਫਿਰੋਜ਼ਪੁਰ ਵਿੱਚ ਬਹੁਤ ਮਸ਼ਹੂਰ ਹੈ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਿਰੋਜ਼ਪੁਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ।  ਫਿਰੋਜਪੁਰ ਸ਼ਹਿਰ ਵਿਚ ਟੁੱਟਾ ਰਿਕਾਰਡ ,ਇਸ ਵਾਰ ਵਿਕਿਆ 1ਕਰੋੜ  90ਲੱਖ ਪਤੰਗ,  ਹਰ ਵਾਰ ਦੀ ਤਰਾਂ ਝੀਲ ਪਤੰਗ ਦੀ ਬਜਾਰ ਵਿੱਚ ਫਿਰ ਕਮੀ ਰਹੀ  , ਲੋਕਾ ਨੇ ਸੈਕੜਿਆਂ ਦੇ ਹਿਸਾਬ ਨਾਲ ਪਤੰਗ ਪਹਿਲਾ ਹੀ ਲੈ ਕੇ ਆਪਨੇ ਘਰਾਂ ਵਿੱਚ ਰੱਖੇ  , 70 ਹਜਾਰ ਤੋ ਉਪਰ ਵਿਕਿਆ ਚੰਡੋਲ , ਦੂਰ ਦੁਰਾਡੇ ਤੋਂ ਲੋਕ ਆਪਣੇ ਰਿਸ਼ਤੇਦਾਰਾਂ ਘਰ ਬਸੰਤ ਪੰਚਮੀ ਦਾ ਆਨੰਦ ਮਾਣਨ ਆਏ । ਹਰ ਵਾਰ ਦੀ ਤਰਾਂ ਰਾਤ ਨੂੰ ਵੀ ਜਗਮਗਾਇਆ ਫਿਰੋਜਪੁਰ ।