ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਟਹਿਲ ਦਾਸ ਦੀ 58 ਵੀਂ ਬਰਸੀ ਧੂਮ ਧਾਮ ਮਨਾਈ ਜਾ ਰਹੀ ਹੈ :- ਮਹੰਤ ਕ੍ਰਿਸ਼ਨ ਮੁਨੀ

ਧੂਰੀ,19 ਜਨਵਰੀ ( ਮਹੇਸ਼ ਜਿੰਦਲ ): ਨਿਰਵਾਣ ਕੁਟੀਆ ਧੂਰੀ ਦੇ ਸੰਚਾਲਕ ਮਹੰਤ ਕ੍ਰਿਸ਼ਨ ਮੁਨੀ ਜੀ ਵਲੋਂ ਸ਼੍ਰੀ ਸ਼੍ਰੀ 108 ਤਪੱਸਵੀ ਫਲੋਹਾਰੀ ਬਾਬਾ ਟਹਿਲ ਦਾਸ ਜੀ ਸੇਖੇ ਬਾਲਿਆਂ ਜਿਨਾਨੇ ਸਾਰੀ ਉਮਰ ਇਕ ਲੰਗੋਟੀ ਵਿਚ ਰਹਿਣ ਵਾਲੇ ਨਿਰਵਾਨ ਜੀ ਦੀ 58 ਵੀ ਬਰਸੀ ਧੂਰੀ ਦੇ ਨਜ਼ਦੀਕ ਪਿੰਡ ਸੇਖੇ ਵਿਖੇ ਬੜੀ ਧੂਮ ਧਾਮ, ਸ਼ਾਰਦਾ ਪੂਰਵਕ ਉਦਾਸੀਨ ਮਰਿਆਦਾ ਅਨੁਸਾਰ  ਮਨਾਈ ਜਾ ਰਹੀ ਹੈ। ਇਸ ਮੌਕੇ 4 ਜਨਵਰੀ ਤੋਂ  ਸ੍ਰੀ ਅਖੰਡ ਪਾਠਾ ਦਾ ਭੋਗ 20 ਜਨਵਰੀ ਨੂੰ ਪਾਏ ਜਾਣਗੇ ਇਸ ਮੌਕੇ ਕਵੀਸ਼ਰੀ ਜਥੇ , ਰਾਗੀ ਢਾਡੀ ਅਤੇ ਸੰਤ ਮਹਾਤਮਾਂ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਜੋੜਿਆ ਦੀ ਸੇਵਾ ਗੁਰੂ ਤੇਗ ਬਹਾਦਰ ਅਤੇ ਆਜ਼ਾਦ ਸੇਵਾ ਦਲ ਵਲੋਂ ਕੀਤੀ ਜਾ ਰਾਹੀ ਹੈ। ਬਾਹਰੋਂ ਆਈ ਸੰਗਤ ਦੀ ਸੇਵਾ ਸਮੂਹ ਨਗਰ ਪੰਚਾਇਤ ਪਿੰਡ ਸੇਖਾ,ਸ਼੍ਰੀ ਬਾਬਾ ਟਹਿਲ ਦਾਸ ਸਪੋਰਟਸ ਕਲੱਬ, ਸ਼੍ਰੀ ਮਨੀ ਮਹੇਸ਼ ਲੰਗਰ ਕਮੇਟੀ ਧੂਰੀ,ਭਾਈ ਮੂਲ ਚੰਦ ਸੇਖਾ,ਸ਼੍ਰੀ ਜੈ ਭਵਾਨੀ ਮੰਡਲ ਰਾਏਕੋਟ, ਸ਼੍ਰੀ ਬਾਲਾਜੀ ਲੰਗਰ ਨੈਣਾਂ ਦੇਵੀ ਅਤੇ ਸ਼੍ਰੀ ਉਦਾਸੀਨ ਗੋਬਿੰਦ ਗੋਧਾਮ ਰਾਏਕੋਟ ਵਾਲਿਆਂ ਵਲੋਂ ਕੀਤੀ ਜਾਵੇਗੀ।