ਕਰਜਾ ਮੁਆਫੀ ਬਾਰੇ ਕੂੜ ਪ੍ਰਚਾਰ ਕਰਨ ਵਾਲੇ ਅਕਾਲੀ ਦੱਸਣ ਕਿ ਉਨਾਂ ਨੇ ਕਿਸਾਨੀ ਕਰਜਾ ਮੁਆਫੀ ਲਈ ਕੀ ਕੀਤਾ -ਗੋਲਡੀ ਖੰਗੂੜਾ

ਧੂਰੀ, 19 ਜਨਵਰੀ (ਮਹੇਸ਼ ਜਿੰਦਲ): ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਐੱਸ.ਡੀ.ਐੱਮ ਦਫਤਰ ਧੂਰੀ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ, ਪਟਵਾਰੀਆਂ, ਪੰਚਾਇਤ ਸਕੱਤਰਾਂ, ਧੂਰੀ ਅਤੇ ਸ਼ੇਰਪੁਰ ਬਲਾਕਾਂ ਦੇ ਬੀ.ਡੀ.ਪੀ.ਓਜ਼ ਨਾਲ ਪੰਜਾਬ ਸਰਕਾਰ ਦੀ ਕਿਸਾਨੀ ਕਰਜਾ ਮੁਆਫੀ ਸਕੀਮ ਸਬੰਧੀ ਕੀਤੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੀ ਕਰਜਾ ਮੁਆਫੀ ਸਕੀਮ ਤਹਿਤ ਉਪ ਮੰਡਲ ਧੂਰੀ ਦੇ ਕਿਸਾਨਾ ਲਈ ਕਰੋੜਾ ਰੁਪੈ ਦੀ ਰਾਸ਼ੀ ਆਈ ਹੈ।
ਉਨਾਂ ਸਰਕਾਰ ਦੀ ਕਰਜਾ ਮੁਆਫੀ ਤੇ ਕਿੰਤੂ ਕਰਨ ਵਾਲੇ ਅਕਾਲੀ ਦਲ ਪ੍ਰਤੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਹੈ, ਪਰ ਅਕਾਲੀਆਂ ਨੇ 10 ਸਾਲ ਦੇ ਕਾਰਕਜਾਲ ਦੌਰਾਨ ਕਿਸਾਨ ਹਿਤੈਸ਼ੀ ਅਖਵਾਉਣ ਦੇ ਬਾਵਜੂਦ ਕਿਸਾਨਾਂ ਦਾ ਕਰਜਾ ਮੁਆਫੀ ਕਰਨ ਬਾਰੇ ਕੋਈ ਵੀ ਗੰਭੀਰਤਾ ਨਹੀਂ ਦਿਖਾਈ।
ਇਸ ਮੌਕੇ ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਉੱਪ ਚੇਅਰਮੈਨ ਅੱਛਰਾ ਸਿੰਘ ਭਲਵਾਨ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਗੁਰਪਿਆਰ ਸਿੰਘ ਧੂਰਾ, ਮੁਨੀਸ਼ ਗਰਗ, ਰਣਜ਼ੀਤ ਸਿੰਘ ਕਾਕਾ ਸਰਪੰਚ ਈਸੀ, ਕੁਲਦੀਪ ਸਿੰਘ ਨੱਤ, ਸੁਖਦੀਪ ਸਿੰਘ ਬਾਜਵਾ, ਹਰਪ੍ਰੀਤ ਜੋਸ਼ੀ ਆਦਿ ਵੀ ਹਾਜਰ ਸਨ।