ਆਈ.ਪੀ.ਐਸ. ਦੁਆਰਾ ਮਾੜੇ ਅਨਸਰਾਂ/ਗੈਗਸ਼ਟਰਾਂ ਖ਼ਿਲਾਫ਼ ਚਲਾਈ ਮੁਹਿੰਮ

ਹੁਸ਼ਿਆਰਪੁਰ, 19 ਜਨਵਰੀ (ਤਰਸੇਮ ਦੀਵਾਨਾ)-ਜ਼ਿਲ੍ਹਾ ਪੁਲਿਸ ਮੁਖੂ ਸ੍ਰੀ ਜੇ.ਏਲਨਚੇਲੀਅਨ ਆਈ.ਪੀ.ਐਸ. ਦੁਆਰਾ ਮਾੜੇ ਅਨਸਰਾਂ/ਗੈਗਸ਼ਟਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ.ਪੁਲਿਸ ਕਪਤਾਨ/ਇੰਨਵੈਸਟੀਗੇਸ਼ਨ ਅਤੇ ਸ਼੍ਰੀ ਰਜਿੰਦਰ ਕੁਮਾਰ ਪੀ.ਪੀ.ਐਸ. ਡੀ.ਐਸ.ਪੀ.ਦਸੂਹਾ ਦੇ ਦਿਸ਼ਾ-ਨਿਰਦੇਸ਼ਾਂ ਅਨਸਾਰ ਲੋਕਲ ਪੁਲਿਸ ਦੇ ਭਾਰੀ ਦਬਾਅ ਚਲਦਿਆਂ ਗੈਂਗਸਟਰਾਂ ਮਨਜੀਤ ਸਿੰਘ ਉਰਫ਼ ਬੋਬੀ ਪੁੱਤਰ ਦਰਬਾਰਾ ਸਿੰਘ ਕੌਮ ਜੱਟ ਵਾਸੀ ਰਾਣਾ ਥਾਣਾ ਗੜਦੀਵਾਲਾ ਨੇ ਮਿਤੀ 18-1-2018 ਨੂੰ ਗੜਦੀਵਾਲਾ ਪੁਲਿਸ ਦੇ ਅੱਗੇ ਆਤਮ ਸਮਰਪਨ ਕਰ ਦਿੱਤਾ। ਗੈਂਗਸ਼ਟਰ ਮਨਜੀਤ ਸਿੰਘ ਉਰਫ ਬੋਬੀ ਥਾਣਾ ਗੜਦੀਵਾਲਾ ਦੇ ਮੁਕੱਦਮਾ ਨੰਬਰ 08 ਮਿਤੀ 22/02/16 ਅ/ਧ 307/148/149 ਭ.ਦ. 25/54/59/ ਅਸਲਾ ਐਕਟ ਅਤੇ ਮੁਕੱਦਮਾ ਨੰਬਰ 10 ਮਿਤੀ 14/03/16 ਅ/ਧ 25/54/59/ ਅਸਲਾ ਐਕਟ ਦੇ ਵਿੱਚ ਮੁਜਰਿਮ ਇਸ਼ਤਿਹਾਰੀ ਸੀ ਅਤੇ ਮੁਕੱਦਮਾ ਨੰਬਰ 232 ਮਿਤੀ 11/06/17 ਅ/ਧ 379-ਬੀ ਭ.ਦ ਥਾਣਾ ਸਿਵਲ ਲਾਈਨ ਸੋਨੀਪੱਤ ਸਟੇਟ ਹਰਿਆਣਾ ਵਿੱਚ ਹਰਿਆਣਾ ਸਟੇਟ ਦੀ ਪੁਲਿਸ ਨੂੰ ਅਤੇ ਮੁਕੱਦਮਾ ਨੰਬੂਰ 55  ਮਿਤੀ 09/04/17 ਅ/ਧ/ 302/307/336/34 ਭ.ਦ 25/27/ 54/59/ ਅਸਲਾ ਐਕਟ ਦੂਜੇ ਮਲੋਆ ਚੰਡੀਗੜ੍ਹ ਵਿੱਚ ਵੀ ਚੰਡੀਗੜ੍ਹ ਦੀ ਪੁਲਿਸ ਨੂੰ ਲੋੜੀਦਾ ਹੈ,। ਇਸ ਗੈਗਸਟਰ ਨੇ ਆਪਣੇ ਦੂਜੇ ਸਾਥੀ ਗੈਂਸਟਰਾਂ ਹਰਵਿੰਦਰ ਸਿੰਘ ਉਰਫ਼ ਰਿੰਦਾਂ ਪੁੱਤਰ ਚਰਨ ਸਿੰਘ ਸੰਧੂ ਵਾਸੀ ਸਰਹਾਲੀ ਜ਼ਿਲ੍ਹਾ ਤਰਨਤਾਰਨ, ਦਿਲਪ੍ਰੀਤ ਸਿੰਘ ਪੁੱਤਰ ਉਂਕਾਰ ਸਿੰਘ ਕੌਮ ਜੱਟ ਵਾਸੀ ਢਾਹਾਂ ਥਾਣਾ ਨੂਰਪੁਰ ਬੇਦੀ ਜ਼੍ਹਿਲ੍ਹਾ ਰੂਪਨਗਰ ਅਤੇ ਹਰਜਿੰਦਰ ਸਿੰਘ ਉਰਫ ਅਕਾਸ਼ ਵਾਸੀ ਨਦੇੜ ਸ੍ਰੀ ਹਜੂਰ ਸਾਹਿਬ ਮਹਾਰਾਸ਼ਟਰ ਨਾਲ ਮਿਲ ਕੇ ਸਰਪੰਚ ਸਤਨਾਮ ਸਿੰਘ ਵਾਸੀ ਖੁਰਦਾ ਥਾਣਾ ਗੜਦੀਵਾਲਾ ਦਾ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਚੰਡੀਗੜ੍ਹ ਵਿਖੇ ਅਪ੍ਰੈਲ 2017 ਵਿੱਚ ਗੋਲੀਆ ਮਾਰ ਕਰਕੇ ਕਤਲ ਕਰ ਦਿੱਤਾ ਸੀ। ਜੋ ਮਨਜੀਤ ਸਿੰਘ ਉਰਫ ਬੋਬੀ ਮਿਤੀ 18/01/2018 ਨੂੰ ਗੜਦੀਵਾਲਾ ਪੁਲਿਸ ਵੱਲੋਂ ਗ੍ਰਿਫਡਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।