ਗੁਰੂ ਨਾਨਕ ਗਰਲਜ਼ ਸਕੂਲ ਵਿਖੇ ਪੁਲਿਸ ਸਾਂਝ ਕੇਂਦਰ ਵੱਲੋ ਸੈਮੀਨਾਰ ਲਗਾਇਆ ਗਿਆ

ਗੁਰਦਾਸਪੁਰ/ਧਾਰੀਵਾਲ, 19 ਜਨਵਰੀ (ਗੁਲਸ਼ਨ ਕੁਮਾਰ ਰਣੀਆਂ)– ਜਿਲ•ਾ ਪੁਲਿਸ ਮੁੱਖੀ ਗੁਰਦਾਸਪੁਰ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਧਾਰੀਵਾਲ ਵਿਚ ਸਥਿਤ ਸਾਂਝ ਕੇਂਦਰ ਦੇ ਇੰਚਾਰਜ ਮੈਡਮ ਇੰਦਰਬੀਰ ਕੋਰ ਦੀ ਅਗਵਾਈ ਹੇਠ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਛੱਤੀ ਖੂਹੀ) ਧਾਰੀਵਾਲ ਵਿਖੇ ਜਾਗਰੂਕ ਸੈਮੀਨਾਰ ਲਗਾਇਆ ਗਿਆ। ਜਿਸ ਦੌਰਾਨ ਮੈਡਮ ਇੰਦਰਬੀਰ ਕੌਰ ਨੇ ਸਕੂਲੀ ਬੱਚਿਆਂ ਨੂੰ ਪੁਲਿਸ ਸਾਂਝ ਕੇਦਰ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ 43 ਤਰ•ਾਂ ਦੀ ਸੁਵਿਧਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਕਈ ਤਰ•ਾਂ ਦੇ ਐਪ ਤਿਆਰ ਕੀਤੇ ਹਨ, ਜਿਨ•ਾਂ ਨੂੰ ਡਾਊਨਲੋਡ ਕਰਕੇ ਵਧੇਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸਕੂਲ ਕਮੇਟੀ ਦੇ ਉੱਪ ਪ੍ਰਧਾਨ ਮੁਖਵੰਤ ਸਿੰਘ ਨਾਗੀ ਨੇ ਵਾਤਾਵਰਣ ਸ਼ੁੱਧ ਰੱਖਣ ਅਤੇ ਬੇਟੀ ਬਚਾਓ ਬੇਟੀ ਪੜਾਓ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਕੂਲ ਕਮੇਟੀ ਦੇ ਉੱਪ ਪ੍ਰਧਾਨ ਮੁਖਵੰਤ ਸਿੰਘ ਨਾਗੀ, ਸਕੂਲ ਪ੍ਰਿੰਸੀਪਲ ਮੈਡਮ ਰਣਬੀਰ ਕੋਰ, ਵਾਈਸ ਆਫ ਧਾਰੀਵਾਲ ਦੇ ਵਾਈਸ ਪ੍ਰਧਾਨ ਰਿਟਾ. ਐਸ.ਪੀ. ਚਰਨਜੀਤ ਸਿੰਘ, ਕੌਸਲਰ ਅਸ਼ਵਨੀ ਦੁੱਗਲ, ਵਿਜੈ ਵਰਮਾ, ਰਜਿੰਦਰ ਸਿੰਘ, ਜਤਿੰਦਰ ਸਿੰਘ, ਬਲਬੀਰ ਸਿੰਘ, ਲਵਪ੍ਰੀਤ ਸਿੰਘ ਤੋਂ ਇਲਾਵਾ ਸਕੂਲ ਸਟਾਫ ਮੈਂਬਰ ਅਤੇ ਬੱਚੇ ਹਾਜਰ ਸਨ।