ਮਿਠੜੇ ਬੋਲ ਅਤੇ ਲੋਕ ਸੇਵਾ ਦੇ ਧਾਰਨੀ ਸਨ ਬਾਪੂ ਮਹਿੰਦਰ ਸਿੰਘ ਮਹਿਲ

ਅਲਗੋਕੋਠੀ 19 ਜਨਵਰੀ (ਹਰਦਿਆਲ ਭੈਣੀ/ਲਖਵਿੰਦਰ ਸਿੰਘ ਗੌਲਣ): ਹਰੇਕ ਦਿਲ ਚ ਵੱਸਣ ਵਾਲੇ ਅਤੇ ਇਲਾਕੇ ਚ ਆਪਣੀ ਵੱਖਰੀ ਪਹਿਚਾਨ ਬਣਾਉਣ ਵਾਲੇ ਬਾਪੂ ਮਹਿੰਦਰ ਸਿੰਘ ਮਹਿਲ ਦਾ ਜਨਮ 1944 ਚ ਪਿਤਾ ਅਜੈਬ ਸਿੰਘ ਅਤੇ ਮਾਤਾ ਨਿਹਾਲ ਕੋਰ ਦੀ ਕੁੱਖੋਂ ਪਿੰਡ ਆਸਲ ਉਤਾੜ ਵਿਖੇ ਹੋਇਆ।ਆਪ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਵਿਚੋਂ ਪ੍ਰਾਪਤ ਕਰਨ ਤੋਂ ਬਾਅਦ ਆਪ ਨੇ ਲੋਕ ਸੇਵਾ ਤੇ ਚਲਦੇ ਹਰੇਕ ਵਰਗ ਦੇ ਕੰਮ ਆਉਣ ਵਾਲਿਆ ਚ ਅੱਗੇ ਰਹਿਦੇਂ ਸਨ।ਲੋਕ ਸੇਵਾ ਦੇ ਨਾਲ ਨਾਲ ਆਪ ਆਪਣੇ ਪਿਤਾ ਜੀ ਦੇ ਨਾਲ ਖੇਤੀ ਬਾੜੀ ਵਿਚ ਵੀ ਤਰਜੀਹ ਦਿੰਦੇ ਸਨ।ਆਪ ਜੀ ਦਾ ਵਿਆਹ ਪਿੰਡ ਰਾਜੋਕੇ ਜਿਲਾ ਤਰਨ ਤਾਰਨ ਦੇ ਵਸਨੀਕ ਸ੍ਰ ਕੁੰਦਨ ਸਿੰਘ ਦੀ ਸੱਪੁਤਰੀ ਪ੍ਰਕਾਸ ਕੋਰ ਨਾਲ ਹੋਇਆ ਆਪ ਜੀ ਦੇ ਘਰ 2 ਧੀਆਂ ਅਤੇ 2 ਪੁੱਤਰਾਂ ਨੇ ਜਨਮ ਲਿਆ ਆਪ ਨੇ ਬੱਚਿਆਂ ਨੂੰ ਚੰਗੀ ਵਿਦਿਆ ਹਾਸਲ ਕਰਵਾਈ ਤੇ ਨਾਲ ਹੀ ਸਮਾਜ ਸੇਵੀ ਕੰਮਾਂ ਵਿਚ ਬੱਚਿਆ ਦਾ ਵੱਧ ਤੋਂ ਵੱਧ ਧਿਆਨ ਕਰਵਾਇਆ।ਸੰਨ 1980 ਵਿਚ ਆਪ ਪਿੰਡ ਆਸਲ ਉਤਾੜ ਦੇ ਪੰਚਾਇਤ ਦੇ ਮੈਂਬਰ ਵੀ ਰਹੇ।1989 ਵਿਚ ਆਪ ਵਲੋਂ ਅਮਰਕੋਟ ਵਿਖੇ ਆੜਤ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਜਿਸ ਦੇ ਚਲਦਿਆ ਆਪ ਹਮੇਸ਼ਾ ਲੋਕਾਂ ਦੇ ਦੁੱਖ ਸੁਖ ਵਿਚ ਸ਼ਰੀਕ ਹੁੰਦੇ ਰਹੇ ਆਪ ਵਲੋਂ ਸੰਨ 1999 ਚ  ਪਿੰਡ ਕਲੰਜਰ ਦੀਆਂ ਹਵੇਲੀਆਂ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਇਕ ਗੁਰਦੂਆਰਾ ਸਾਹਿਬ ਦੀ  ਉਸਾਰੀ ਕਰਵਾਈ ਤੇ  ਨਾਲ ਹੀ ਸ਼ਮਸ਼ਾਨਘਾਟ ਬਣਾਉਣ ਦੀ ਸੇਵਾ ਵੀ ਆਪ ਵਲੋਂ ਕਰਵਾਈ ਗਈ।ਆਪ ਦੇ ਛੋਟੇ ਬੇਟੇ ਸੁਖਵਿੰਦਰ ਸਿੰਘ ਮਹਿਲ ਨੂੰ ਪਿੰਡ ਕਲਜੰਰ ਦੇ ਵਾਸੀਆਂ ਨੇ ਸੰਨ 2014 ਵਿਚ ਸਰਪੰਚ ਬਣਾਇਆ ਅਤੇ ਪਿੰਡ ਵਾਸੀਆਂ ਦੀ ਸੇਵਾ ਕਰਨ ਦੋ ਮੌਕਾ ਦਿੱਤਾ। ਨਿੱਘੇ ਸੁਭਾਅ, ਮਿੱਠੇ ਬੋਲੜੇ ਧਾਰਮਿਕ ਸੋਚ ਅਤੇ ਦਾਨੀ ਸੁਭਾਅ ਦੇ ਮਾਲਕ ਮਹਿੰਦਰ ਸਿੰਘ ਮਹਿਲ ਸੰਖੇਪ ਬਿਮਾਰੀ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਉਨਾਂ ਦੇ ਰੱਖੇ ਨਮਿਤ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 20 ਜਨਵਰੀ ਨੂੰ ਉਨਾਂ ਦੇ ਗ੍ਰਹਿ ਪਿੰਡ ਕਲਜੰਰ ਤਹਿ ਪੱਟੀ ਜਿਲਾ ਤਰਨ ਤਾਰਨ ਵਿਖੇ 11 ਵਜੇ ਪੈਣਗੇ ਇਸ ਉਪੰਰਤ ਕੀਰਤਨ ਅਤੇ ਸ਼ਰਧਾਜਲੀ ਸਮਾਰੋਹ 12 ਵਜੇ ਤੋਂ 1 ਵਜੇ ਤੱਕ ਹੋਵੇਗਾ।