ਸ਼ਹਿਰ ਅੰਦਰ ਪਾਬੰਧੀਸ਼ੁਦਾ ਚਾਈਨਾ ਡੋਰ ਖੁੱਲੇ੍ਹਆਮ ਵਿੱਕ ਰਹੀ ਹੈ,ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ’ਚ

ਧੂਰੀ,17 ਜਨਵਰੀ (ਮਹੇਸ਼ ਜਿੰਦਲ): ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧਜੀਆਂ ਉ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਪਾਬੰਧੀ ਦੇ ਬਾਅਦ ਵੀ ਸ਼ਹਿਰ ’ਚ ਸ਼ਰੇਆਮ ਚਾਈਨਾ ਡੋਰ ਵੇਚੀ ਜਾ ਰਹੀ ਹੈ। ਪ੍ਰੰਤੂ ਧੂਰੀ ਸ਼ਹਿਰ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਹਨ। ਆਪਣੇ ਨਿੱਜੀ ਲਾਭ ਲਈ ਦੁਕਾਨਦਾਰ ਲੋਕਾਂ ਦੀ ਜਾਨ ਖਤਰੇ ’ਚ ਪਾ ਕੇ ਚਾਈਨਾ ਡੋਰ ਸ਼ਰੇਆਮ ਵੇਚ ਰਹੇ ਹਨ ਉੱਥੇ ਹੀ ਇਨ੍ਹਾਂ ਹੁਕਮਾ ਨੂੰ ਲਾਗੂ ਕਰਵਾਉਣ ਲਈ ਪੁਲਸ ਪ੍ਰਸ਼ਾਸਨ ਕਿਨ੍ਹਾਂ ਕੁ ਤਤਪਰ ਹੈ ਇਹ ਵੀ ਸਾਫ਼ ਜ਼ਾਹਿਰ ਹੋ ਗਿਆ ਹੈ। ਭਾਵੇਂ ਥਾਣਾ ਸਿਟੀ ਧੂਰੀ ਦੀ ਪੁਲਿਸ ਵੱਲੋਂ ਵੱਖ-ਵੱਖ ਤਿੰਨ ਮੁਕੱਦਮਿਆਂ ’ਚ ਪਿਉ-ਪੁੱਤ ਸਣੇ ਚਾਰ ਤੋਂ ਕਰੀਬ ਸਾਢੇ ਚਾਰ ਗੁੱਟ ਚਾਈਨਾ ਡੋਰ ਬਰਾਮਦ ਕਰ ਕੇ ਉਨ੍ਹਾਂ ਖਿਲਾਫ਼ ਮੁੱਕਦਮਾ ਦਰਜ ਕਰਕੇ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ, ਪ੍ਰੰਤੂ ਲੰਘੇ ਕੁੱਝ ਦਿਨਾਂ ’ਚ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ ਵੱਡੀ ਮਾਤਰਾ ’ਚ ਚਾਈਨਾ ਡੋਰ ਸਮੇਤ ਕਾਬੂ ਕਰਨ ਉਪਰੰਤ ਰਾਜਨੀਤਿਕ ਦਬਾਅ ਹੇਠ ਛੱਡਣ ਦੀਆਂ ਚਰਚਾਵਾਂ ਵੀ ਸ਼ਹਿਰ ਅੰਦਰ ਪੂਰੇ ਜ਼ੋਰਾਂ ਤੇ ਹੋਣ ਕਾਰਨ ਪੁਲਿਸ ਦੀ ਕਾਰਜਗੁਜਾਰੀ ਸ਼ੱਕ ਦੇ ਘੇਰੇ ’ਚ ਹੈ।
ਇਨ੍ਹਾਂ ਚਰਚਾਵਾਂ ’ਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੁਲਿਸ ਜਾਣਦੀ ਹੈ ਜਾ ਫੇਰ ਉਕਤ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ। ਇਸ ਸਬੰਧੀ ਸ਼ਹੀਦ ਭਗਤ ਸਿੰਘ ਐਂਟੀ ਡਰੱਗਜ਼ ਫਾਉਂਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਪੋਹਾਲ ਨੇ ਕਿਹਾ ਕਿ ਇਹ ਚਾਈਨਾ ਡੋਰ ਇਕ ਮਾਰੂ ਹਥਿਆਰ ਹੈ, ਜਿਸ ਦੀ ਵਰਤੋ ਕਰਨ ਨਾਲ ਜਿੱਥੇ ਅਨੇਕਾਂ ਵਿਅਕਤੀ ਤੇ ਪਸ਼ੂ-ਪੰਛੀ ਆਪਣੀ ਜਾਨ ਗੁਆ ਚੁੱਕੇ ਹਨ। ਉੱਥੇ ਹੀ ਅਨੇਕਾਂ ਵਿਅਕਤੀ ਅਤੇ ਪਸ਼ੂ-ਪੰਛੀ ਚਾਈਨਾ ਡੋਰ ਕਾਰਨ ਬੁਰੀ ਤਰ੍ਹਾਂ ਫੱਟੜ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਗੁਜਾਰੀ ਸਬੰਧੀ ਉਹ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਜੀ ਨੂੰ ਵੀ ਮਿਲਣਗੇ ਅਤੇ ਮਾਮਲੇ ਦੀ ਜਾਂਚ ਕਰਨ ਸਬੰਧੀ ਮੰਗ ਕਰਨਗੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸ਼ਹਿਰਾਂ ਅੰਦਰ ਜਲਦ ਹੀ ਪੈਦਲ ਮਾਰਚ ਕੀਤਾ ਜਾਵੇਗਾ। ਜੱਦੋਂ ਇਸ ਸਬੰਧੀ ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ ਅਤੇ ਐਹ.ਐਚ.ਓ ਸਿਟੀ ਧੂਰੀ ਰਾਜੇਸ ਸਨੇਹੀ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀ ਚੁੱਕੀਆ। ਜੱਦੋਂ ਨਿੱਜੀ ਤੋਰ ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਡੀ.ਐਸ.ਪੀ ਧੂਰੀ ਛੂੱਟੀ ਤੇ ਸੀ ਅਤੇ ਐਸ.ਐਚ.ਓ ਸਿਟੀ ਧੂਰੀ ਥਾਣੇ ਵਿਚ ਮੌਜੂਦ ਨਹੀ ਸੀ।
ਜਦੋਂ ਇਸ ਸਬੰਧੀ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ ਅਤੇ ਉਹ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਫੜ ਕੇ ਛੱਡਣ ਦੀ ਚਰਚਾਵਾਂ ਸਬੰਧੀ ਡੀ.ਐਸ.ਪੀ ਧੂਰੀ ਨਾਲ ਗੱਲ ਕਰਨਗੇ ਅਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।