ਧੂਰੀ ਥਾਣਾ ਮੁੱਖੀ ਵੱਲੋਂ ਵੱਖ-ਵੱਖ ਅਦਾਰਿਆਂ ਨਾਲ ਮੀਟਿੰਗ ਕੀਤੀ

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਥਾਣਾ ਸਿਟੀ ਦੇ ਐੱਸ.ਐੱਚ.ਓ ਰਾਜੇਸ ਸਨੇਹੀ ਵੱਲੋਂ ਸ਼ਹਿਰ ਦੇ ਪੈਲੇਸ ਮਾਲਕਾਂ, ਰੈਸਟੋਰੈਂਟ, ਹੋਟਲ ਮਾਲਕਾਂ ਅਤੇ ਡੀ.ਜੇ ਸਿਨੇਮਾ ਤੇ ਵਿਦਿਅਕ ਅਦਾਰਿਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇਨ੍ਹਾਂ ਥਾਵਾਂ ਉਪਰ ਅਸਲਾ ਨਾ ਵਰਤਣ ਦੀ ਸਖ਼ਤ ਹਦਾਇਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਰਾਜੇਸ ਸਨੇਹੀ ਨੇ ਕਿਹਾ ਕਿ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਦੇ ਹੁਕਮਾਂ ਤੇ ਐੱਸ.ਐੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੱਲੋਂ ਦਿੱਤੀਆਂ ਸਖ਼ਤ ਹਦਾਇਤਾਂ ਨੂੰ  ਡੀ.ਐੱਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਦੀ ਅਗਵਾਈ ਹੇਠ ਲਾਗੂ ਕਰਦੇ ਹੋਏ ਇਲਾਕੇ ਨੂੰ ਅਸਲਾ ਮੁਕਤ ਖੇਤਰ ਬਣਾਉਣ ਸਬੰਧੀ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੌਰਾਨ ਉਕਤ ਅਦਾਰਿਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਇਨ੍ਹਾਂ ਅਦਾਰਿਆਂ ਅੰਦਰ ਅਸ਼ਲੀਲ ਗਾਣੇ ਵਜਾਉਣ ਤੋਂ ਇਲਾਵਾ ਵਿਆਹ ਪਾਰਟੀਆਂ ਅੰਦਰ ਕਿਸੇ ਨੂੰ ਵੀ ਫਾਇਰ ਕਰਨ ਦੀ ਆਗਿਆ ਨਹੀ ਦਿਤੀ ਜਾਵੇਗੀ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਉਨ੍ਹਾਂ ਵਿਅਕਤੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਾਂਝ ਕੇਂਦਰ ਦੇ ਮੁੱਖੀ ਹਰਮਹਿੰਦਰ ਸਿੰਘ ਤੇ ਹੌਲਦਾਰ ਪਿਆਰਾ ਸਿੰਘ, ਮੁੱਖ ਮੁਨਸ਼ੀ ਪਰਮਜੀਤ ਸਿੰਘ, ਨਰੇਸ਼ ਮੰਗੀ, ਸੰਜੇ ਸਿੰਗਲਾ, ਹਜਾਰੀ ਲਾਲ. ਖਮਲ ਸਾਉਂਡ, ਪੰਮੀ ਸਾਉਂਡ, ਬਸੰਤ ਕੁਮਾਰ, ਸੰਜੇ ਗਰਗ ਤੇ ਪ੍ਰਹਿਲਾਦ ਆਦਿ ਵੀ ਹਾਜਰ ਸਨ।