ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਸਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਕੰਬੋਕੇ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਖਾਲੜਾ 17 ਜਨਵਰੀ (ਲਖਵਿੰਦਰ ਗੌਲਣ/ਰਿੰਪਲ ਗੌਲਣ): ਜਿਲਾ ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਸਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਕੰਬੋਕੇ ਵਿਖੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਸਦਕਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਬਾਬਾ ਚਤਰ ਸਿੰਘ,ਬਾਬਾ ਮੋਜ ਦਾਸ,ਬਾਬਾ ਬਲਵਿੰਦਰ ਸਿੰਘ,ਬਾਬਾ ਹਰਭਜਨ ਸਿੰਘ ਅਤੇ ਪਿੰਡ ਮਾੜੀ ਕੰਬੋਕੇ ਦੀ ਸਮੂਹ ਸੰਗਤ ਨੇ ਹਾਜਰੀ ਭਰੀ|