ਸਰਪੰਚ ਸੁਖਵਿੰਦਰ ਸਿੰਘ ਮਹਿਲ ਨਾਲ ਵੱਖ ਵੱਖ ਆਗੂਆਂ ਦੁੱਖ ਸਾਂਝਾ ਕੀਤਾ

ਅਲਗੋਕੋਠੀ 17 ਜਨਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ): ਹਲਕਾ ਖੇਮਕਰਨ ਦੇ ਨਾਮਵਰ ਅਕਾਲੀ ਆਗੂ  ਅਤੇ ਪਿੰਡ ਕਲਜੰਰ ਦੇ ਸਰਪੰਚ ਸੁਖਵਿੰਦਰ ਸਿੰਘ ਮਹਿਲ ਦੇ ਪਿਤਾ ਮਹਿੰਦਰ ਸਿੰਘ ਮਹਿਲ ਦੇ ਅਕਾਲ ਚਲਾਣਾ ਕਰ ਜਾਣ ਤੇ ਸਰਪੰਚ ਸੁਖਵਿੰਦਰ ਸਿੰਘ ਮਹਿਲ ਅਤੇ ਚਰਨਜੀਤ ਸਿੰਘ ਮਹਿਲ ਨਾਲ ਦੁੱਖ ਦਾ ਪ੍ਰਗਟਾਵਾ ਕਰਨ  ਲਈ  ਸੀਨੀਅਰ ਕਾਂਗਰਸੀ ਆਗੂ ਅਮਰਿਤਬੀਰ ਸਿੰਘ ਆਸਲ ਅਤੇ ਅਕਾਲੀ ਆਗੂ ਸਰਪੰਚ ਜਸਬੀਰ ਸਿੰਘ ਪਲੋਪਤੀ ਉਨਾਂ ਦੇ ਗ੍ਰਹਿ ਪਿੰਡ ਕਲੰਜਰ ਉਤਾੜ  ਉਨਾਂ ਦੇ ਗ੍ਰਹਿ ਵਿਖੇ ਪਹੁਚੇ ਅਤੇ ਸਰਪੰਚ ਸੁਖਵਿੰਦਰ ਸਿੰਘ ਮਹਿਲ ਅਤੇ ਉਨਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।ਇਸ ਮੋਕੇ ਅਮਰਿਤਬੀਰ ਸਿੰਘ ਆਸਲ ਨੇ ਕਿਹਾ ਕਿ ਮਹਿੰਦਰ ਸਿੰਘ ਮਹਿਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੋਕੇ ਜੈਮਲ ਸਿੰਘ ਆਸਲ,ਦਰਬਾਰਾ ਸਿੰਘ ਆਸਲ,ਤਾਰਾ ਸਿੰਘ ਆਸਲ,ਦਲਬੀਰ ਸਿੰਘ ਮਨਾਵਾਂ ਸਲਵਿੰਦਰ ਸਿੰਘ ਬਿੱਟੂ,ਸਵਰਨ ਸਿੰਘ,ਬਲਾਕ ਸਮੰਤੀ ਮੈਂਬਰ ਗੁਰਦੇਵ ਸਿੰਘ ਆਦਿ ਹਾਜਰ ਸਨ।