ਐਸ.ਟੀ.ਐਫ ਟੀਮ ਸੰਗਰੂਰ ਪੁਲਿਸ ਵੱਲੋਂ 20 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਧੂਰੀ,16 ਜਨਵਰੀ (ਮਹੇਸ਼ ਜਿੰਦਲ): ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ, ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਪੁਲਿਸ ਵੱਲੋਂ 3 ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਿਤਾ।
ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਇਨੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਰਣਜੀਤ ਸਿੰਘ, ਹੋਲਦਾਰ ਗੁਰਿੰਦਰ ਸਿੰਘ, ਹੋਲਦਾਰ ਬਲਕਾਰ ਸਿੰਘ, ਸਿਪਾਹੀ ਹਰਦੀਪ ਦਾਸ ਅਤੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨਾਲ ਮਹਿੰਦਰਾ ਏਜੰਸੀ ਮਹਿਲਾ ਰੋਡ ਪਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਮੁਖਤਿਆਰ ਸਿੰਘ ਵਾਸੀ ਮੰਗਵਾਲ, ਗਗਨਦੀਪ ਸਿੰਘ ਉਰਫ ਮੋਗਲੀ ਪੁੱਤਰ ਦਰਸ਼ਨ ਸਿੰਘ ਵਾਸੀ ਅਕੋਈ ਸਾਹਿਬ ਅਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਸੁਖਦੇਵ ਸਿੰਘ ਵਾਸੀ ਅਕੋਈ ਸਾਹਿਬ ਕਾਫੀ ਸਮੇਂ ਤੋਂ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦੇ ਹਨ ਜੋ ਅੱਜ ਇਹ ਤਿੰਨੋ ਵਿਅਕਤੀ ਸਕੂਟਰ ਮਾਰਕਾ ਬਜਾਜ ਚੇਤਕ ਪਰ ਸਵਾਰ ਹੋਕੇ ਪਿੰਡ ਕਨੋਈ ਵਾਲੀ ਸਾਇਡ ਤੋਂ ਇੰਡੀਅਨ ਆਇਲ ਪਾਸ ਡਰਾਇਵਰਾ, ਕਲੀਨਰਾਂ ਅਤੇ ਹੋਰ ਲੋਕਾਂ ਨੂੰ ਹੈਰੋਇਨ ਵੇਚਣ ਦਾ ਕੰਮ ਕਰਦੇ ਸੀ। ਜੋ ਇਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਨੇ ਪਿੰਡ ਕਨੋਈ ਰੋਡ ਤੇ ਨਾਕਾਬੰਦੀ ਕੀਤੀ ਤਾਂ ਉਕਤ ਤਿੰਨੋ ਵਿਅਕਤੀ ਸਕੂਟਰ ਤੇ ਆ ਰਹੇ ਸੀ। ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਇੰਨਾਂ ਦਾ ਸਕੂਟਰ ਬੰਦ ਹੋ ਗਿਆ ਤਾਂ ਇਨ੍ਹਾਂ ਤਿਨਾਂ ਦੀ ਸੱਕ ਦੇ ਅਧਾਰ ਤੇ ਤਲਾਸੀ ਲੈਣ ਤੇ ਇਹਨਾਂ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹਾਂ ’ਚ ਲਖਵਿੰਦਰ ਸਿੰਘ ਕੋਲੋਂ 10 ਗ੍ਰਾਮ ਅਤੇ ਗਗਨਦੀਪ ਸਿੰਘ ਕੋਲੋਂ 5 ਗ੍ਰਾਮ, ਗੁਰਜੰਟ ਸਿੰਘ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਦੋਸੀ ਲਖਵਿੰਦਰ ਸਿੰਘ ਪਾਸੋਂ ਡਰੱਗ ਮਨੀ ਦੇ 52 ਹਜਾਰ ਰੁਪਏ ਵੀ ਬਰਾਮਦ ਹੋਏ। ਉਕਤ ਤਿੰਨਾ ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਇੰਨਾਂ ਵਿਰੁੱਧ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸੀ ਲਖਵਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਕਿ ਉਹ ਹੈਰੋਇਨ ਦਿੱਲੀ ਤੋਂ ਕਿਸੇ ਨਾ ਮਾਲੂਮ ਨਾਜੀਰੀਅਨ ਵਿਅਕਤੀ ਤੋਂ ਖ੍ਰੀਦ ਕੇ ਲਿਆਏ ਸੀ। ਦੋਸੀਆਂ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।