ਨੈਸ਼ਨਲ ਯੂਥ ਡੇ ਮਨਾਇਆ

ਧੂਰੀ,16 ਜਨਵਰੀ (ਮਹੇਸ਼ ਜਿੰਦਲ): ਐਨ.ਵਾਈ.ਕੇ. ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧੂਰੀ ਬਲਾਕ ਦੇ ਐਨ.ਵਾਈ.ਕੇ. ਇੰਚਾਰਜ ਸ਼੍ਰੀ ਵਿੱਕੀ ਸ਼ਰਮਾਂ ਨੇ ਆਦਿ ਧਰਮ ਸਮਾਜ ਕਲੱਬ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਡੇ ਮਨਾਇਆ ਅਤੇ ਸਵਾਮੀ ਵਿਵੇਕਾਨੰਦ ਦੇ ਦਿਖਾਏ ਰਸਤੇ ਉੱਪਰ ਚਲੱਣ ਲਈ ਪ੍ਰੇਰਿਤ ਕੀਤਾ। ਵਿੱਕੀ ਸ਼ਰਮਾਂ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਅੱਜ ਦੇ ਯੂਥ ਨੂੰ ਸੁਨੇਹਾ ਦਿੱਤਾ ਕਿ ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰਨ ਦੀ ਬਜਾਏ ਉਸ ਨੂੰ ਚੰਗੇ ਕੰਮਾਂ ਵਿੱਚ ਲਾਉਣ ਅਤੇ ਕੰਮਾਂ ਪ੍ਰਤੀ ਜਾਗਰੂਕ ਰਹਿਣ। ਇਸ ਮੌਕੇ ਕਲੱਬ ਪ੍ਰਧਾਨ ਲਵ ਕੁਮਾਰ, ਖਜਾਨਚੀ ਨਸੀਬ ਜਨਰਲ ਸੈਕਟਰੀ, ਸਨੀ ਕੁਮਾਰ, ਅਮਿਤ ਲੰਕੇਸ਼, ਸੁਭਮ ਵੈਦ, ਡਾ. ਰਜਨੀਸ਼ ਗਰਗ, ਰਾਜਨ ਸਿੰਘ ਕਾਕੜਾ ਅਤੇ ਰੋਬਿਨ ਆਦਿ ਹਾਜਰ ਸਨ।