ਖਰੈਤੀ ਰਾਮ ਬਾਂਸਲ ਮੁੜ ਸੇਵਾ ਸੰਮਤੀ ਦੇ ਪ੍ਰਧਾਨ ਬਣੇ

ਧੂਰੀ,16 ਜਨਵਰੀ (ਮਹੇਸ ਜਿੰਦਲ): ਸਰਬ ਭਾਰਤੀਯ ਸੇਵਾ ਸੰਮਤੀ 9ਰਜਿ:) ਧੂਰੀ ਦੀ ਚੋਣ ਮੀਟਿੰਗ ਪਿਆਰ ਚੰਦ ਸੰਖਿਆਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਮਤੀ ਵੱਲੋਂ ਪਿਛਲੇ ਸਾਲਾਂ ਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕਰਦੇ ਹੋਏ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਨਵੀਂ ਚੋਣ ਕਰਨ ਦਾ ਮਤਾ ਪੇਸ ਕੀਤਾ ਗਿਆ ਅਤੇ ਹਾਜਰੀਨ ਮੈਂਬਰਾ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਨਾਮ ਪੇਸ ਕਰਨ ਲਈ ਕਿਹਾ ਗਿਆ ਪਰ ਹਾਜਰੀਨ ਵੱਲੋਂ ਕੋਈ ਵੀ ਨਾਮ ਪੇਸ਼ ਨਾ ਹੋਣ ਕਾਰਨ ਖਰੈਤੀ ਰਾਮ ਬਾਂਸਲ ਨੂੰ ਪ੍ਰਧਾਨ ਅਤੇ ਗਿਆਨ ਚੰਦ ਗਰਗ ਨੂੰ ਜਨਰਲ ਸਕੱਤਰ ਚੂਣਾ ਗਿਆ ਅਤੇ ਕਾਰਜਕਾਰਨੀ ਦਾ ਗਠਨ ਕਰਨ ਦੇ ਅਧਿਕਾਰ ਦਿੱਤੇ ਗਏ। ਨਵੇਂ ਚੂਣੇ ਪ੍ਰਧਾਨ ਖਰੈਤੀ ਰਾਮ ਬਾਂਸਲ ਨੇ ਕਿਹਾ ਕਿ ਮੈਂਬਰਾਂ ਨੇ ਉਨ੍ਹਾਂ ਤੇ ਵਿਸਵਾਸ ਪ੍ਰਗਟ ਕਰਦੇ ਹੋਏ ਜੋ ਜਿਮੇਵਾਰੀ ਸੌਪੀ ਹੈ, ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਤੀਸ਼ ਚੰਦ ਜਿੰਦਲ, ਵੈਦ ਮੰਗਤ ਰਾਏ, ਰਾਕੇਸ਼ ਗਰਗ, ਪੂਰਨ ਚੰਦ ਸਿੰਗਲਾ, ਟੇਕ ਬਹਾਦਰ, ਵਿਜੈ ਕੁਮਾਰ ਬਿੰਨੀ, ਸ਼ੀਸਪਾਲ ਆਦਿ ਵੀ ਹਾਜਰ ਹਨ।