ਕਿਸਾਨਾਂ ਨੂੰ ਵੇਚੀ ਜੀਰੀ ਦੇ 13 ਲੱਖ 85 ਹਜਾਰ ਦੇ ਚੈਕ ਵੰਡੇ ਗੋਲਡੀ ਖੰਗੂੜਾ

ਧੂਰੀ 16 ਜਨਵਰੀ (ਮਹੇਸ਼ ਜਿੰਦਲ): ਪਿਛਲੇ ਸਮੇਂ ਕਿਸਾਨਾਂ ਨਾਲ ਕਥਿਤ ਤੌਰ ‘ਤੇ ਠੱਗੀ ਮਾਰ ਕੇ ਭਗੌੜਾ ਹੋਏ ਆੜਤੀਏ ਨੂੰ ਵੇਚੀ ਜੀਰੀ ਦੀ ਕਿਸਾਨਾਂ ਨੂੰ ਰਹਿੰਦੀ ਪੈਮੇਂਟ ਕਰੀਬ 13 ਲੱਖ 85 ਹਜਾਰ ਰੂਪਏ ਦੇ ਚੈਕ ਅੱਜ ਸਬੰਧਤ ਕਿਸਾਨਾਂ ਨੂੰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਘਰ ਵਿਖੇ ਤਕਸੀਮ ਕੀਤੇ ਮਾਰਕਫੈਡ ਦੇ ਬਰਾਂਚ ਮੈਨੇਂਜਰ ਮਹਿੰਦਰ ਸਿੰਘ ਚੰਗਾਲ ਦੀ ਹਾਜਰੀ ’ਚ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਜਗਦੀਪ ਸਿੰਘ ਪੁੱਤਰ ਹਾਕਮ ਸਿੰਘ ਨੂੰ 360731 ਰੂਪੈ, ਹਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਨੂੰ 143100/-ਰੂਪੈ, ਕਮਲਵੀਰ ਸਿੰਘ ਪੁੱਤਰ ਭਾਗ ਸਿੰਘ ਨੂੰ 369675/- ਰੂਪੈ, ਪ੍ਰਸੋਤਮ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ 256387/- ਰੂਪੈ, ਅਵਤਾਰ ਸਿੰਘ ਪੁੱਤਰ ਭਜਨ ਸਿੰਘ ਨੂੰ 255195/- ਰੂਪੈ, ਦੇ ਚੈਕ ਤਕਸੀਮ ਕੀਤੇ। ਕਿਸਾਨਾਂ ਵੱਲੋਂ ਇਸ ਆੜ੍ਹਤੀਏ ਨੂੰ ਵੇਚੀ ਗਈ ਜੀਰੀ ਦੇ ਪੈਸੇ ਮਾਰਕਫੈਡ ਏਜੰਸੀ ਵੱਲੋਂ ਕਿਸਾਨਾਂ ਨੂੰ ਅਦਾ ਕਰਨੇ ਸਨ।ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਨਿੱਜੀ ਯਤਨ ਕਰਕੇ ਮਾਰਕਫੈਡ ਏਜੰਸੀ ਤੋਂ ਇਹ ਪੈਸੇ ਆੜ੍ਹਤੀਏ ਦੇ ਖਾਤੇ ਦੀ ਬਜਾਏ ਕਿਸਾਨਾਂ ਨੂੰ ਸਿੱਧੇ ਦਿਵਾਏ ਹਨ। ਇਸ ਮੌਕੇ ਟੱਰਕ ਯੂਨੀਅਨ ਦੇ ਪ੍ਰਧਾਨ ਕਮਲ ਸ਼ਰਮਾਂ, ਮਲਕੀਤ ਸਿੰਘ ਜਲਾਨ, ਹਨੀ ਤੁਰ, ਇੰਦਰਜੀਤ ਸਿੰਘ ਕੱਕੜਵਾਲ, ਮੁਨੀਸ ਕੁਮਾਰ, ਅੰਮ੍ਰਿਤ ਲਾਲ ਸਮੇਤ ਮਾਰਕਫੈਡ ਦੇ ਕਰਮਚਾਰੀ ਵੀ ਹਾਜਰ ਹਨ।