47 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਕਾਬੂ

ਸੰਗਰੂਰ,13 ਜਨਵਰੀ (ਸਪਨਾ ਰਾਣੀ): ਥਾਣਾ ਸਿਟੀ ਪੁਲਸ ਵੱਲੋਂ 2 ਨੌਜਵਾਨਾਂ ਕੋਲੋਂ 47 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਸਮੇਤ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਪੁਲਸ ਪਾਰਟੀ ਉੱਭਾਵਾਲ ਰੋਡ ਪੁਲ ਸੂਆ `ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਉਭਾਵਾਲ ਵੱਲੋਂ ਮੇਨ ਰੋਡ `ਤੇ ਦੋ ਨੌਜਵਾਨ ਪੈਦਲ ਆ ਰਹੇ ਸਨ, ਜੋ ਪੁਲਸ ਨੂੰ ਵੇਖ ਪੁੱਛ ਮੁੜਨ ਲੱਗੇ ਪਰ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ ਉਰਫ਼ ਦੀਪੀ ਪੁੱਤਰ ਚਮਕੌਰ ਸਿੰਘ ਵਾਸੀ ਕਾਤਰੋ ਥਾਣਾ ਸਦਰ ਧੂਰੀ ਤੇ ਪ੍ਰਵਿੰਦਰ ਸਿੰਘ ਉਰਫ਼ ਕੰਮਾ ਪੁੱਤਰ ਨਛੱਤਰ ਸਿੰਘ ਵਾਸੀ ਵੜਿੰਗ ਪੱਤੀ ਸ਼ੇਰਪੁਰ ਸੰਗਰੂਰ ਵਜੋਂ ਹੋਈ। ਤਲਾਸ਼ੀ ਦੌਰਾਨ ਹਰਦੀਪ ਸਿੰਘ ਕੋਲੋਂ 15 ਗ੍ਰ੍ਰਾਮ ਹੈਰੋਇਲ ਤੇ ਪ੍ਰਵਿੰਦਰ ਸਿੰਘ ਉਰਫ਼ ਕੰਮਾ ਪਾਸੋਂ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦੌਰਾਨ ਹਰਦੀਪ ਉਰਫ਼ ਦੀਪ ਨੇ ਆਪਣੇ ਰਿਹਾਇਸ਼ ਮਕਾਨ ਕਾਤਰੋਂ ਥਾਣਾ ਸ਼ੇਰਪੁਰ ਤੋਂ 20 ਹੈਰੋਇਨ ਬਰਾਮਦ ਕਰਾਈ।