ਗੁਰਪ੍ਰਤਾਪ ਸਿੰਘ ਢਿੱਲੋਂ ਨੇ ਧੂਰੀ ਥਾਣਾ ਸਦਰ ਦਾ ਚਾਰਜ ਸੰਭਾਲਿਆ

ਧੂਰੀ 13 ਜਨਵਰੀ (ਮਹੇਸ ਜਿੰਦਲ): ਧੂਰੀ ਨਵੇਂ ਆਏ ਐੱਸ.ਅੱਚ.ਓ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਅੱਜ ਥਾਣਾ ਸਦਰ ਦਾ ਚਾਰਜ ਸੰਭਾਲਦਿਆਂ ਪੱਤਰਕਾਰਾਂ ਗੱਲਬਾਤ ਕਰਦੇ ਹੋਏ, ਕਿਹਾ ਕਿ ਧੂਰੀ ਅੰਦਰ ਪੈਂਦੇ ਪਿੰਡਾਂ ਵਿੱਚ ਜਿਨ੍ਹੇ ਵੀ ਗੈਰ ਕਾਨੂਨੀ ਧੰਦੇ ਚਲ ਰਹੇ ਹਨ। ਉਹਨ੍ਹਾਂ ਨੂੰ ਬੰਦ ਕਰਾਏ ਜਾਣਗੇ, ਅਤੇ ਕਿਸੇ ਵੀ ਸਰਾਰਤੀ ਅੰਨਸਰਾਂ ਨੂੰ ਬਖ਼ਸੀਆ ਨਹੀ ਜਾਵੇਗਾ ਅਤੇ ਉਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਜਲਦ ਤੋਂ ਜਲਦ ਆਪਣਾ ਕੰਮ ਬੰਦ ਕਰ ਦੇਣ ਨਹੀ ਤਾਂ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਿਤੀ ਜਾਵੇਗੀ। ਨਵੇਂ ਆਏ ਐੱਸ.ਅੱਚ.ਓ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕਿਤੀ ਕਿ ਉਨ੍ਹਾਂ ਨੂੰ ਜੇਕਰ ਕਿਸੀ ਵੀ ਪ੍ਰਕਾਰ ਦਾ ਕੋਈ ਵੀ ਕੰਮ ਹੁੰਦਾ ਹੈ ਤਾਂ ਉਹ ਮੈਂਨੂੰ ਬਿਨਾਂ ਝਿਜੱਕ ਕਿਸੇ ਵੀ ਸਮੇਂ ਸਿੱਧੇ ਆ ਕੇ ਮਿਲ ਸਕਦੇ ਹਨ, ਤੇ ਆਪਣੀ ਸਮੱਸਿਆ ਦੱਸ ਸਕਦੇ ਹਨ, ੳੇਹਨਾਂ ਦਾ ਕੰਮ ਪਹਿਲ ਦੇ ਅਦਾਰ ਤੇ ਹੱਲ ਕਿਤਾ ਜਾਵੇਗਾ, ਮੇਰੇ ਵੱਲੋਂ ਅਮੀਰ ਗਰੀਬ ਦਾ ਕੋਈ ਫ਼ਰਕ ਨਹੀ ਕਿਤਾ ਜਾਵੇਗਾ ਜੱਦਕਿ ਸੱਭ ਨੂੰ ਇਕ ਸਮਾਨ ਹੀ ਸੱਮਜਿਆ ਜਾਵੇਗਾ, ਰਾਜੇਸ ਕੁਮਾਰ ਨੇ ਦੱਸਿਆ ਕਿ ਅੱਜ ਚਾਰਜ ਸੰਭਾਲਦਿਆਂ ਹੀ, ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਸਾਡੇ ਵੱਲੋਂ ਕੋਈ ਵੀ ਸੱਮਸੀਆ ਨਹੀ ਆਵੇਗੀ।