ਕਰਜ਼ਈ ਦਲਿਤ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

ਧੂਰੀ 12 ਜਨਵਰੀ (ਮਹੇਸ ਜਿੰਦਲ): ਬੀਤੇ ਦਿਨੀਂ ਪਿੰਡ ਭਸੌੜ ਵਿਖੇ ਕਰਜੇ ਦੇ ਭਾਰ ਹੇਠ ਦਬੇ ਇੱਕ ਦਲਿਤ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਖਬਰ ਹੈ। ਪਿੰਡ ਭਸੌੜ ਦੇ ਮੁੋਹਤਵਰ ਡਾ. ਅਨਵਰ ਭਸੌੜ ਨੇ ਦੱਸਿਆ ਕਿ ਪਿੰਡ ‘ਚ ਕਰਅਿਾਨੇ ਦੀ ਦੁਕਾਨ ਕਰਦਾ ਦਲਿਤ ਪਰਿਵਾਰ ਦਾ ਰਾਜਪਾਲ ਸਿੰਘ (25) ਪੁੱਤਰ ਕਰਮ ਸਿੰਘ ਆਪਣੇ ਸਿਰ ਚੜ੍ਹੇ ਕਰੀਬ ਦੋ ਲੱਖ ਰੁਪੈ ਦੇ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਦਿਨੀਂ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਦੋ ਛੋਟੀਆਂ ਬੇਟੀਆਂ ਛੱਡ ਗਿਆ।