ਚਾਈਨੀਜ਼ ਡੋਰ ਵੇਚਣ ਵਾਲੇ 2 ਵਿਅਕਤੀ ਗ੍ਰਿਫਤਾਰ

ਧੂਰੀ,10 ਜਨਵਰੀ (ਮਹੇਸ਼ ਜਿੰਦਲ): ਪੁਲਸ ਨੇ ਦੋ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਚਾਈਨੀਜ਼ ਡੋਰ ਵੇਚਣ ਦੇ ਦੋਸ਼ `ਚ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਹੌਲਦਾਰ ਭੋਲਾ ਸਿੰਘ ਵੱਲੋਂ ਕ੍ਰਾਂਤੀ ਚੌਕ ਵਿਖੇ ਲਾਏ ਗਏ ਨਾਕੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਵਾਲਮੀਕਿ ਚੌਕ ਕੋਲ ਦੋ ਵਿਅਕਤੀ ਪਾਬੰਦੀਸ਼ੁਦਾ ਚਾਈਨੀਜ਼ ਡੋਰ ਨੂੰ ਭਾਰਤੀ ਡੋਰ ਕਹਿ ਕੇ ਵੇਚ ਰਹੇ ਹਨ, ਜਿਸ ਦੇ ਆਧਾਰ `ਤੇ ਕੀਤੀ ਗਈ ਕਾਰਵਾਈ ਦੌਰਾਨ ਵਿਨੇ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਤੇ ਕ੍ਰਿਸ਼ਨ ਕੁਮਾਰ ਪੁੱਤਰ ਦੇਸ ਰਾਜ ਦੋਵੇਂ ਵਾਸੀ ਧੂਰੀ ਨੂੰ ਚਾਈਨੀਜ਼ ਡੋਰ ਦੇ 2 ਰੋਲਜ਼ ਤੇ 25 ਹਜ਼ਾਰ ਰੁਪਏ ਦੀ ਨਕਦੀ ਸਣੇ ਗ੍ਰਿਫਤਾਰ ਕੀਤਾ ਗਿਆ।