ਖੰਡ ਮਿੱਲ ‘ਚ ਘੱਟ ਤੋਲ ਦਾ ਮਾਮਲਾ ਮੁੜ ਗਰਮਾਇਆ

ਧੂਰੀ 09 ਜਨਵਰੀ (ਮਹੇਸ ਜਿੰਦਲ): ਬਿਤੇ ਦਿਨੀ ਸਥਾਨਕ ਸ਼ੁਗਰ ਮਿੱਲ ਵਿਖੇ ਕੁਝ ਕਿਸਾਨਾਂ ਨੇ ਮਿੱਲ ਅੰਦਰ ਚੱਲ ਰਹੇ ਕੰਡੇ ਤੇ ਉਨ੍ਹਾਂ ਦਾ ਗੰਨਾ ਘੱਟ ਤੋਲਣ ਦਾ ਦੋਸ ਲਾਉਂਦੇ ਹਏ, ਸਾਰਾ ਕੰਮ ਠੱਪ ਕਰਕੇ ਕੇ ਪ੍ਰਬੰਧਕਾਂ ਖਿਲਾਫ ਰੋਸ ਜ਼ਾਹਿਰ ਕੀਤਾ ਸੀ, ਤੇ ਇਸ ਮਾਮਲੇ ਨੂੰ ਪ੍ਰਸਾਸ਼ਨ ਨੇ ਮਿਲ ਬੈਠ ਕੇ ਨਿਪਟਾ ਦਿੱਤਾ ਸੀ। ਪਰ ਉਣ ਪੀੜਤ ਕਿਸਾਨਾਂ ਨੇ ਉਕਤ ਸਮਝੌਤੇ ‘ਤੇ ਅਸਹਿਮਤੀ ਪ੍ਰਗਟਾਉਂਦੇ ਹੋਏ ਮਿੱਲ ਦੇ ਪ੍ਰਬੰਧਕਾਂ ਤੇ ਉਨ੍ਹਾਂ ਨੂੰ ਤੰਗ ਪ੍ਰੇਸਾਨ ਕਰਨ ਦਾ ਦੋਸ ਲਗਾਇਆ ਹੇ। ਇਸ ਸਬੰਧੀ ਪੀੜਤ ਕਿਸਾਨ ਮਨਜੀਤ ਸਿੰਘ ਬੁੱਗਰਾ, ਨਿਰਮਲ ਸਿੰਘ, ਗੁਰਦੀਪ ਸਿੰਘ ਬੇਨੜਾ ਤੇ ਕਰਮਜੀਤ ਸਿੰਘ ਬੇਨੜਾ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕ੍ਰਮਵਾਰ 52 ਕਿੱਲੇ ਜ਼ਮੀਨ ‘ਚ ਗੰਨੇ ਦੀ ਖੇਤੀ ਕੀਤੀ ਹੈ। ਜਿਸ ਵਿਚੋਂ ਕੁਝ ਗੰਨਾ ਉਨ੍ਹਾਂ ਮਿੱਲ ਨੂੰ ਵੇਚਿਆ ਸੀ। ਕੁਝ ਦਿਨ ਪਿਹਲਾਂ ਖੰਡ ਮਿੱਲ ਦੇ ਕੰਡੇ ਤੇ ਉਨ੍ਹਾਂ ਦੀ ਟਰਾਲੀ ‘ਚ 22 ਕੁਇੰਟਲ 90 ਕਿਲੋ ਗੰਨਾ ਘੱਟ ਤੋਲਣ ਕਾਰਨ ਉਨ੍ਹਾਂ ਪ੍ਰਬੰਧਕਾਂ ਖਿਲਾਫ ਰੋਸ ਜਾਹਿਰ ਕੀਤਾ ਸੀ। ਜਿਸ ਕਾਰਨ ਹੁਣ ਪ੍ਰਬੰਧਕਾਂ ਵੱਲੋਂ ਕਿਡ ਕਰਦੇ ਹੋਏ ਨਾ ਤਾਂ ਉਨ੍ਹਾਂ ਨੂੰ ਗੰਨਾ ਸੁੱਟਣ ਲਈ ਪਰਚੀਆ ਦਿੱਤੀਆਂ ਜਾ ਰਹੀਆ ਹਨ। ਅਤੇ ਨਾ ਹੀ ਉਨ੍ਹਾਂ ਦਾ ਗੰਨਾ ਖ਼ਰੀਦਿਆ ਜਾ ਰਿਹਾ ਹੈ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ: ਕੈਨ ਕਮਿਸ਼ਨਰ: ਇਸ ਸਬੰਧੀ ਕੈਨ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ। ਤੇ ਕਿਸੇ ਵੀ ਕਿਸਾਨ ਜਾਂ ਮਿੱਲ ਦੇ ਮਾਲਕਾ ਨਾਲ ਪੱਖਪਾਤ ਨਹੀ ਕੀਤਾ ਜਾਵੇਗਾ।ਇਸ ਮਾਮਲੇ ਦੀ ਜਾਂਚ ਧੂਰੀ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਕਿਸੇ ਵੀ ਕਿਸਾਨ ਨਾਲ ਪੱਖਪਾਤ ਨਹੀ ਕੀਤਾ ਜਾਵੇਗਾ : ਜੀ.ਐਮ,: ਸੂਗਰ ਮਿੱਲ ਦੇ ਜਨਰਲ ਮੈਨੇਜਰ ਜੈ ਠਾਕੁਰ ਨੇ ਪੱਖਪਾਤ ਦੋਸ ਦੇ ਨਕਾਰਦੇ ਹੋਏ ਕਿਹਾ ਕਿ ਮਿੱਲ ਵੱਲੋਂ ਹਰ ਕਿਸਾਨ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ, ਤੇ ਕਿਸੇ ਵੀ ਕਿਸਾਨ ਨਾਲ ਕਿਸੇ ਤਰਾਂ ਦਾ ਪੱਖ-ਪਾਤ ਨਹੀ ਕੀਤਾ ਜਾਂਦਾ। ਕੁਝ ਕਿਸਾਨਾਂ ਵੱਲੋਂ ਆਪਣਾ ਗੰਨਾ ਪਹਿਲਾ ਸੁੱਟਣ ਲਈ ਮਿੱਲ ਤੇ ਦਬਾਅ ਪਾਇਆ ਜਾ ਰਿਹਾ ਹੈ, ਜੱਦਕਿ ਹਰ ਕਿਸਾਨ ਨੂੰ ਪਰਚੀ ਕੈਲੰਡਰ ਮੁਤਾਬਕ ਹੀ ਦਿਤੀ ਜਾ ਰਹੀ ਹੈ। ਪਿਛਲੇ ਦਿਨੀਂ ਕਿਸਾਨਾਂ ਵੱਲੋਂ ਕੰਡਾ ਜਾਮ ਕਰਨ ਕਰਕੇ ਖੰਡ ਮਿੱਲ ਦਾ ਲੱਖਾਂ ਰੁਪੇੲ ਦਾ ਨੁਕਸਾਨ ਹੋਈਆ ਸੀ। ਜਿਸ ਸਬੰਧੀ ਉਹ ਕਾਰਵਾਈ ਕਰ ਰਹੇ ਹਨ।