ਸਬ ਤੋ ਛੋਟੀ ਲਾਸ਼ ਦਾ ਭਾਰ ਹਮੇਸ਼ਾ ਸਬ ਤੋ ਜਿਆਦਾ ਹੁੰਦਾ ਹੈ…..

ਆਰਮੀ ਪਬਲਿਕ ਸਕੂਲ ਪਾਕਿਸਤਾਨ ਉੱਪਰ ਹਮਲੇ ਦੀ ਤੀਜੀ ਬਰਸੀ …..

ਕੋਈ ਬੱਚਾ ਇੱਕ ਅੱਧਾ ਘੰਟਾ ਸਕੂਲ ਤੋ ਲੇਟ ਹੋ ਜਾਵੇ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਪਰ ਮੈ ਹਰ ਜ਼ਜ਼ਬਾਤ ਤੋ ਬਾਂਝਾ ਹੁੰਦਾ ਜਦ ਮੈ ਇਹ ਸੋਚਦਾ ਕੇ ਕੀ ਹਾਲ ਹੋਊ ਉਹਨਾਂ ਪਰਿਵਾਰਾ ਦਾ ਜਿਹਨਾਂ ਦੇ ਬੱਚੇ 16 ਦਿਸੰਬਰ 2014 ਨੂੰ ਸਕੂਲੇ ਤਾਂ ਗਏ ਪਰ ਉਹਨਾਂ ਕਦੇ ਮੁੜ ਕੇ ਨਹੀ ਆਉਣਾ,ਪਾਕਿਸਤਾਨ ਪੇਸ਼ਾਵਰ ਦੇ ਆਰਮੀ ਪਬਲਿਕ ਸਕੂਲ ਅੰਦਰ ਹੋਈ ਇਸ ਦਹਿਸ਼ਤਗਰਦੀ ਦੀ ਘਟਨਾ ਨੂੰ ਬੀਤੇ ਹਫਤੇ ਤਿੰਨ ਸਾਲ ਹੋ ਗਏ,
ਕੁਝ ਕੁ ਦਰਿੰਦਿਆ ਨੇ ਉਹਨਾਂ ਮਾਸੂਮਾ ਨੂੰ ਸਾਡੇ ਕੋਲੋ ਸਦਾ ਲਈ ਖੋ ਲਿਆ,ਜਿਹਨਾ ਨੇ ਜਵਾਨ ਹੋ ਕੇ ਪਤਾ ਨਹੀ ਇਸ ਦੁਨਿਆ ਨੂ ਕੀ ਕੀ ਦੇਣ ਦੇਣੀ ਸੀ ਸ਼ਾਇਦ ਕੋਈ ਸਾਇਂਸਦਾਨ ਬਣ ਜਾਂਦਾ ਅਤੇ ਇਸ ਦੁਨਿਆ ਨੂ ਕੋਈ ਹੋਰ ਨਵੀ ਟਕਨੋਲਜੀ ਦੇ ਜਾਂਦਾ ਕੋਈ ਡਾਕਟਰ ਬਣ ਕਿਸੇ ਬਿਮਾਰੀ ਤੋ ਇਸ ਦੁਨਿਆ ਨੂ ਸਦਾ ਲਈ ਨਿਜਾਤ ਦਵਾ ਦਿੰਦਾ,ਪਰ ਉਹਨਾ ਬੱਚਿਆ ਦਾ ਸੁੱਖ ਇਸ ਦੁਨਿਆ ਦੇ ਲੇਖਾ ਵਿੱਚ ਨਹੀ ਸੀ,ਨੂਰ ਉੱਲਾ ਤੇ ਸੈਂਫ ਉੱਲਾ ਇੱਕ ਮਾੰ ਦੇ ਦੋ ਪੁੱਤਰ ਉੱਥੇ ਸ਼ਹੀਦ ਹੋ ਗਏ ਜੋ ਕੇ ਦੂਰ ਦਿਹਾਤੀ ਇਲਾਕੇ ਨੂੰ ਛੱਡ ਕੇ ਸ਼ਹਿਰ ਆਈ ਸੀ ਕਿਉਕਿ ਖੈਬਰ ਪਖਤੂਨਖਾ ਜਿਸ ਸਟੇਟ ਵਿੱਚ ਇਹ ਸਬ ਹੋਇਆ ਉਸ ਦੇ ਕਈ ਪੈਡੂ ਇਲਾਕਿਆ ਵਿੱਚ ਅੱਜ ਵੀ ਬੜੇ ਪੁਰਾਣੇ ਦੌਰ ਵਾਂਗ ਹੀ ਮਾਹੌਲ ਹੈ ਮਾਂ ਤਾ ਆਪਣੇ ਦੋਹਾ ਪੁੱਤਰਾ ਦੀ ਜਿੰਦਗੀ ਖੂਬਸੂਰਤ ਬਣਾਉਣ ਲਈ ਤੇ ਬੰਦੂਕ ਸਭਿਆਚਾਰ ਪਰਿਵਾਰਿਕ ਦੁਸ਼ਮਨੀਆ ਤੋ ਦੂਰ ਕਰ ਮਾਂ ਉਹਨਾਂ ਦੀ ਜ਼ਿੰਦਗੀ ਬਚਾਉਣਾ ਚਾਹੁੰਦੀ ਸੀ ਪਰ ਰੱਬ ਨੂੰ ਕੁਜ ਹੋਰ ਮਨਜ਼ੂਰ ਸੀ,
ਇੱਕ ਮਾਂ ਦੱਸਦੀ ਹੈ ਕੇ ਉਸ ਦਾ ਬੱਚਾ ਜਿੰਦ ਕਰ ਰਿਹਾ ਸੀ ਕੇ ਮੈ ਅੱਜ ਸਕੂਲ ਨਹੀ ਜਾਣਾ ਮੇਰੇ ਪੇਟ ਵਿੱਚ ਦਰਦ ਹੈ ਪਰ ਮਾਂ ਨੇ ਸੋਚਿਆ ਕੇ ਬਹਾਨੇਬਾਜੀ ਕਰ ਰਿਹਾ ਜਿਵੇ ਆਮ ਆਪਾ ਸੋਚਦੇ ਹੀ ਆ ਉਹ ਉਸ ਨੂੰ ਪਤਆਏ ਕੇ ਸਕੂਲ ਭੇਜਦੀ ਹੈ ਕੇ ਤੂੰ ਸਕੂਲ ਤੋ ਵਾਪਸ ਆਵੇਗਾ ਤਾਂ ਮੈ ਤੇਰਾ ਪਸੰਦੀਦਾ ਪਾਸਤਾ ਬਣਾ ਕੇ ਰੱਖੂ ਜਦ ਮਾਂ ਆਪਣੇ ਬੱਚੇ ਲਈ ਪਾਸਤਾ ਬਣਾ ਰਹੀ ਹੈ ਉਸੇ ਵਕਤ ਹੀ ਉਹ ਬੱਚਾ ਵੀ ਸ਼ਹੀਦ ਹੋ ਜਾੰਦਾ ਹੈ ਤੇ ਉਹ ਪਾਸਤਾ ਉਵੇ ਹੀ ਪਿਆ ਰਹਿ ਗਿਆ ਜਿਸ ਨੂੰ ਵੇਖ -੨ ਮਾਂ ਰੋਦੀ ਤੇ ਸੋਚਦੀ ਕੇ ਆਕਾਸ਼ ਅੱਜ ਮੈ ਆਪਣੇ ਬੱਚੇ ਦੀ ਗੱਲ ਮੰਂਨ ਜਾਂਦੀ,ਅਜਿਹੇ ਹੋਰ ਬੇਸ਼ੁਮਾਰ ਕਿੱਸੇ ਨੇ ਉਸ ਦਿਨ ਦੇ ਜੋ ਸਬ ਰੂਹ ਕੰਭਾਊ ਨੇ ਤੇ ਇੰਨਸਾਨਿਅਤ ਦੇ ਹੋਏ ਕਤਲ ਦੀ ਕਹਾਣੀ ਬਿਆਨਦੇ ਨੇ,ਹਜੇ ਵੀ ਰੂਹ ਕੰਂਭ ਜਾਂਦੀ ਹੈ ਜਦ ਉਹ ਬਾਪ ਚੇਤੇ ਆਉਦਾ ਹੈ ਜਿਸ ਨੇ ਪੱਤਰਕਾਰਾ ਸਾਹਮਣੇ ਭੁੱਬਾ ਮਾਰ ਮਾਰ ਕਿਹਾ ਸੀ ਕੇ ਅਸੀਂ 20 ਸਾਲ ਪਿਆਰ ਤੇ ਮਹਿਨਤ ਨਾਲ ਆਪਣੇ ਬੱਚੇ ਪਾਲਦੇ ਰਹੇ ਤੇ ਮਾਰਨ ਵਾਲੇ ਨੇ 20 ਮਿੰਟ ਵੀ ਨਾ ਲਾਏ,
ਆਰਮੀ ਪਬਲਿਕ ਸਕੂਲ ਪੇਸ਼ਾਵਰ ਪਾਕਿਸਤਾਨ ਵਿਚ 16-12-2014 ਨੂੰ ਤਹਰੀਕੇ ਤਾਲੀਬਾਨ ਪਾਕਿਸਤਾਨ (ਟੀਟੀਪੀ) ਨੇ ਆਤਮਘਾਤੀ ਹਮਲਾ ਕਰਕੇ 148 ਲੋਕਾ ਨੂ ਜਾਨੋ ਮਾਰਤਾ,ਿਜਹਨਾ ਿਵੱਚੋ 132 ਬੱਚੇ ਸਨ,ਉਸ ਦਿਨ ਆਰਮੀ ਪਬਿਲਕ ਸਕੂਲ ਦੇ ਆਡੀਟੌਰੀਅਮ ਵਿੱਚ ਕਾਫੀ ਬੱਚੇ ਇਕੱਠੇ ਸੰਨ ਤੇ 9 ਦਹਿਸ਼ਤਗਰਦ ਜਦ ਹਮਲਾ ਕਰਨ ਆਏ ਤੇ ਉਹਨਾਂ ਸਿੱਧਾ ਪਹਿਲਾ ਆਡੀਟੌਰੀਅਮ ਵਿੱਚ ਹੀ ਹਮਲਾ ਕੀਤਾ,ਹਾਲਾਂਕਿ ਇਹ ਕਦੇ ਨਾ ਭਰਨ ਵਾਲਾ ਨੁਕਸਾਨ ਹੈ ਪਰ ਫਿਰ ਵੀ ਖੁਸ਼ਕਿਸਮਤੀ ਇਹ ਰਹੀ ਕੇ ਨਜਦੀਕ ਹੀ ਕਿਊਕ ਰਿਏਕਸ਼ਨ ਫੋਰਸ (ਕਿਊ ਆਰ ਐਫ)ਦਾ ਵੇਸ ਸੀ ਉਹਨਾ ਜਦ ਗੋਲੀਆ ਦੀ ਆਵਾਜ ਸੁਣੀ ਤੇ ਉਹ ਉਸੇ ਵਕਤ ਉੱਥੇ ਪਹੁੰਚ ਗਏ ਤੇ ਇੱਕ ਪਾਕਿਸਤਾਨੀ ਫੋਜੀ ਨੇ ਦਿਵਾਰ ਟੱਪ ਕੇ ਸਕੂਲ ਅੰਦਰ ਬੜ ਕੇ ਗੋਲੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ ਦਹਿਸ਼ਤਗਰਦਾ ਨੂੰ ਲੱਗਾ ਜਿਵੇ ਵੱਡੀ ਗਿਣਤੀ ਵਿੱਚ ਫੋਜ ਆ ਗਈ ਤੇ ਉਹਨਾਂ ਦਾ ਧਿਆਨ ਆਪਣੇ ਆਪ ਨੂੰ ਬਚਾਉਣ ਵਿੱਚ ਤੇ ਫੌਜ ਨਾਲ ਲੜਨ ਵਿੱਚ ਵੰਡ ਹੋ ਗਿਆ ਨਹੀ ਸਕੂਲ ਵਿੱਚ ਤਾਂ ਸੇਕੜੇ ਹੀ ਬੱਚੇ ਸੰਨ,ਇਹ ਸਾਰਾ ਘਟਨਾਕ੍ਰਮ ਤਾਂ ਕਾਫੀ ਦੇਰ ਤੱਕ ਜਾਰੀ ਰਿਹਾ ਪਰ ਜਿਆਦਾ ਨੁਕਸਾਨ ਜੋ ਬੱਚਿਆ ਦਾ ਹੋਇਆ ਉਹ ਤਾਂ ਪਹਿਲੇ ਚੰਦ ਮਿੰਂਟਾ ਵਿੱਚ ਹੀ ਹੋ ਗਿਆ ਸੀ,
ਟੀਟੀਪੀ ਇਕ ਦਹਿਸ਼ਤਗਰਦ ਗ੍ਰਿੋਹ ਹੇ ਜੋ ਕੇ ਪਾਕਿਸਤਾਨ ਅੰਦਰ ਦਹਿਸ਼ਤ ਫੇਲਾਉਣ ਦਾ ਇਹ ਤਰਕ ਦਿੰਦਾ ਹੇ ਕੇ ਕਿਉਿਕ ਪਾਕਿਸਤਾਨ ਅਮਰੀਕਾ ਦਾ ਸਾਥ ਦਿੰਦਾ ਹੇ ਇਸ ਲਈ ਉਹ ਪਾਕਿਸਤਾਨ ਦੀ ਰਿਆਸਤ ਦੇ ਖਿਲਾਫ਼ ਜੰਗ ਕਰ ਰਹੇ ਨੇ ਹਾਲਾਂਕਿ ਪਾਕਿਸਤਾਨ ਦੇ ਬਹੁਤ ਸਾਰੇ ਸੁਰਿਖਆ ਤਜੀਆਕਾਰ ਟੀਟੀਪੀ ਤੇ ਬਾਹਰਲੀਆ ਤਾਕਤਾ ਨਾਲ ਮਿਲੇ ਹੋਣ ਦੇ ਬਹੁਤ ਸਾਰੇ ਸਵੂਤ ਪੇਸ਼ ਕਰਦੇ ਨੇ,ਤੁਸੀ ਆਮ ਇੱਕ ਲਫਜ਼ ਸੁਣਿਆ ਹੋਣਾ ਗੁੱਡ ਤਾਲਿਬਾਨ ਬੈਡ ਤਾਲਿਬਾਨ ਅਮਰੀਕਾ ਦਾ ਇਹ ਕਹਿਣਾ ਹੈ ਕੇ ਪਾਕਿਸਤਾਨ ਗੁੱਡ ਤੇ ਬੈਡ ਵਿੱਚ ਵੰਂਡ ਕੇ ਤਾਲਿਬਾਨਾ ਵਿੱਚ ਫਰਕ ਕਰਦਾ ਹੈ ਤੇ ਪਾਕਿਸਤਾਨ ਸਦਾ ਇਸ ਗੱਲ ਨੂੰ ਨਕਾਰਦਾ ਹੈ ਅਸਲ ਵਿੱਚ ਇਹ ਤਾਲਿਬਾਨ ਸ਼ਬਦ ਦਾ ਮਤਲਵ ਤਾਂ ਵਿਦਾਅਰਥੀਆ ਦੀ ਜੰਥੇਬੰਦੀ ਹੰੁਦਾ ਹੈ ਪਰ ਦਹਿਸ਼ਤਗਰਦੀ ਨਾਲ ਇਸ ਦਾ ਨਾਂਮ ਤਦ ਜੁੜਿਆ ਜਦ ਸੋਵਇਤ ਯੂਨੀਅਨ(ਹੁਣ ਦਾ ਨਾਂਮ ਰੂਸ) ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਤੇ ਅਮਰੀਕਾ ਤੇ ਪਾਕਿਸਤਾਨ ਨੇ ਤਾਲਿਬਾਨ ਬਣਾ ਕੇ ਸੋਵਇਤ ਦੇ ਖਿਲਾਫ ਅਫਗਾਨਿਸਤਾਨ ਦਾ ਸਾਥ ਦਿੱਤਾ ਉਸ ਵਕਤ ਅਮਰੀਕਾ ਲਈ ਤਾਲਿਬਾਨ ਦਹਿਸ਼ਤਗਰਦ ਨਹੀ ਬਲਕਿ ਆਪਣੀ ਆਜ਼ਾਦੀ ਲਈ ਲੜਨ ਵਾਲੇ ਯੋਧੇ ਸੰਨ,
ਸੋਵਇਤ ਦੀ ਹਾਰ ਤੋ ਬਾਅਦ ਤਾਲਿਬਾਨ ਅਫਗਾਨਿਸਤਾਨ ਦੀ ਸੱਤਾ ਤੇ ਕਾਬਿਜ ਹੋ ਗਏ ਤੇ ਜਿਹੜੇ ਪਾਕਿਸਤਾਨ ਦੇ ਸ਼ਹਿਰੀ ਤਾਲਿਬਾਨ ਬਣ ਕੇ ਅਫਗਾਨਿਸਤਾਨ ਦੀ ਲੜਾਈ ਲੜਨ ਗਏ ਸੰਨ ਉਹ ਵਾਪਸ ਆ ਗਏ,ਬਹੁਤੇ ਪਾਕ ਬੁੱਧੀਜੀਵੀ ਇਹ ਮੰਨਦੇ ਨੇ ਕੇ ਪਾਕਿਸਤਾਨ ਆ ਕੇ ਇਹ ਲੋਕ ਇੱਕ ਹਥਿਆਰਬੰਦ ਗਿਰੋਹ ਵਿੱਚ ਤਬਦੀਲ ਹੋ ਗਏ ਤੇ ਇਹਨਾਂ ਗੈਰ ਕਾਨੂੰਨੀ ਕੰਮ ਸ਼ੁਰੂ ਕਰਤੇ,ਇੱਥੇ ਪਾਕਿਸਤਾਨ ਦੇ ਬੁੱਧੀਜੀਵੀ ਵਰਗ ਵਿੱਚ ਬਹੁਤ ਮੱਤਭੇਦ ਨੇ ਕਈ ਜਿਆਦਾਤਾਰ ਲੈਫਟ ਵਿਚਾਰਧਾਰਾ ਵਾਲੇ ਕਹਿੰਦੇ ਨੇ ਕੇ ਟੀਟੀਪੀ ਵਾਲੇ ਉਹ ਹੀ ਪੁਰਾਣੇ ਤਾਲਿਬਾਨ ਨੇ ਤੇ ਕਈ ਜਿਹਨਾਂ ਦਾ ਝੁਕਾਅ ਰਾਇਟਸੈਟ ਵਿਚਾਰਧਾਰਾ ਵੱਲ ਹੈ ਉਹਨਾਂ ਦਾ ਕਹਿਣਾ ਹੈ ਕੇ ਟੀਟੀਪੀ ਵਾਲੇ ਉਹ ਗੁਮਰਾਹ ਹੋਏ ਨੌਜਵਾਨ ਨੇ ਜਿਹਨਾਂ ਤੇ 9/11 ਤੋ ਬਾਅਦ ਜਦੋ ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਤੇ ਕੁਜ ਪਾਕਿਸਤਾਨ ਦੇ ਇਲਾਕਿਆ ਵਿੱਚ ਵੀ ਹਮਲਾ ਹੋਇਆ ਤੇ ਪਾਕ ਆਰਮੀ ਨੇ ਅਮਰੀਕਾ ਦਾ ਸਾਥ ਦਿੱਤਾ ਇਸ ਲਈ ਉਹ ਲੋਕ ਪਾਕਿਸਤਾਨ ਦੇ ਖਿਲਾਫ ਹੋ ਗਏ,ਪਰ ਜੋ ਵੀ ਹੋਵੇ ਜਿਸ ਇਸਲਾਮ ਧਰਮ ਵਿੱਚ ਇਹ ਗੱਲ ਹੋਵੇ ਇੱਕ ਨਿਰਦੋਸ਼ ਦਾ ਕਤਲ ਪੂਰੀ ਇੰਨਸਾਨਿਅਤ ਦਾ ਕਤਲ ਹੈ ਉਸ ਧਰਮ ਦੇ ਨਾਂਮ ਤੇ ਕਿਸੇ ਨੂੰ ਵੀ ਬੇਬਜਾਹ ਮਾਰ ਦੇਣਾ ਬਹੁਤ ਗਲਤ ਹੈ,
ਅਜਿਹੀ ਦਹਿਸ਼ਤਗਰਦੀ ਦੀ ਇੱਕ ਹੋਰ ਘਟਨਾ ਮੁੰਬਈ 26/11 ਜਿਸ ਨੂੰ ਹੋਏ ਅਗਲੇ ਵਰੇ ਦੱਸ ਸਾਲ ਬੀਤ ਜਾਣੇ ਨੇ ਉਹ ਵੀ ਇਸੇ ਤਰਾ ਹੀ ਰੂਹ ਨੂੰ ਛੱਲੀ ਕਰਨ ਵਾਲੀ ਘਟਨਾ ਸੀ ਜਿਸ ਵਿੱਚ 166 ਨਿਰਦੋਸ਼ ਲੋਕ ਮਾਰੇ ਗਏ ਸੰਨ,ਮੀਡੀਆ ਤੇ ਇਹ ਸਬ ਲਾਇਵ ਵੇਖਿਆ ਹੋਣ ਕਾਰਨ ਅੱਜ ਤੱਕ ਉਹ ਸਾਰੇ ਮੰੰਜ਼ਰ ਤਰੋ ਤਾਜਾ ਨੇ,ਕਿਵੇ ਹੱਸਦੇ ਖੇਲਦੇ ਅਣਗਿਣਤ ਪਰਿਵਾਰ ਉੱਜੜ ਗਏ,ਅਣਗਿਣਤ ਇਸ ਲਈ ਲਿਖਿਆ ਕਿਉਕਿ ਅਸੀ ਸਿਰਫ ਲਾਸ਼ਾ ਦੀ ਗਿਣਤੀ ਕਰਕੇ ਨੁਕਸਾਨ ਦਾ ਅੰਦਾਜਾ ਲਾ ਲੈਦੇ ਹਾਂ ਪਰ ਉਹਨਾਂ ਮ੍ਰਿਤਕ ਲੋਕਾ ਦੇ ਪਰਿਵਾਰਾ ਦਾ ਹਰ ਜੀ ਅਜਿਹੀ ਗੱਲ ਨਾਲ ਪਰਭਾਵਿਤ ਹੁੰਦਾ ਹੈ ਤੇ ਜਿਹੜੇ ਲੋਕ ਬਚ ਗਏ ਉਹਨਾੰ ਦੇ ਸਰੀਰ ਨਕਾਰਾ ਹੋ ਗਏ ਤੇ ਸਬ ਤੋ ਵੱਡੀ ਗੱਲ ਜਿਸ ਜਿਸ ਨੇ ਵੀ ਅਜਿਹਾ ਮੰਜ਼ਰ ਵੇਖਿਆ ਹੋਊ ਜਿੱਥੇ ਲਾਸ਼ਾ ਦੇ ਢੇਰ ਧਮਾਕਿਆ ਨਾਲ ਵਿੱਚੋ ਪਾਟਿਉ ਹੋਏ ਸਰੀਰ ਕਿਵੇ ਕੋਈ ਇੰਨਸਾਨ ਏਸਾ ਦ੍ਰਿਸ਼ ਵੇਖ ਬਿਨਾ ਪਰਭਾਵਿਤ ਹੋਏ ਰਹਿ ਸਕਦਾ ਹੈ,ਸਾਨੂੰ ਟੀਵੀ ਉੱਪਰ ਵੇਖਿਆ ਅੱਜ ਤੱਕ ਨਹੀ ਭੁੱਲਦਾ ਜਿਹੜੇ ਉਸ ਵਕਤ ਉੁੱਥੇ ਮਜੂਦ ਸੀ ਉਹ ਕਿਵੇ ਭੁੱਲਣ?
ਹੋਰ ਵੀ ਬਹੁਤ ਗੱਲਾ ਸੋਚਣ ਤੇ ਮਜਬੂਰ ਕਰਦੀਆ ਨੇ ਇਹ ਵੱਡੇ ਵੱਡੇ ਦੇਸ਼ ਜਿਹੜੇ ਆਪਣੀ ਅਵਾਮ ਦੀ ਹਰ ਛੋਟੀ ਮੋਟੀ ਜਾਣਕਾਰੀ ਰਖਦੇ ਨੇ ਇਹ ਦਹਿਸ਼ਤਗਰਦ ਗ੍ਰਿੋਹ ਇਹਨਾ ਤੋ ਕਿਵੇ ਵਚ ਨਿਕਲਦੇ ਨੇ ਕਿਥੋ ਆਓਂਦਾ ਇਹਨਾ ਕੋਲ ਪੇਸਾ ਤੇ ਹਥਿਆਰ,ਇਹਨਾ ਗੱਲਾ ਤੇ ਅੱਜ ਸਾਰੀ ਦੁਨਿਆ ਨੂੰ ਗੌਰ ਕਰਨ ਦੀ ਲੋੜ ਹੇ ਕਿਉਕਿ ਅਜਿਹੇ ਦਹਿਸ਼ਤਗਰਦ ਗ੍ਰਿੋਹਾ ਦੇ ਹਮਲੇ ਹੁਣ ਬਰਦਾਸ਼ਤ ਤੋ ਬਾਹਰ ਨੇ,ਤੇ ਪੇਸ਼ਾਵਰ ਐਪੀਐਸ ਸਕੂਲ ਵਰਗੇ ਤੇ 26/11 ਮੁੰਬਈ ਵਰਗੇ ਹਮਲੇ ਦੋਬਾਰਾ ਕਦੇ ਵੀ ਨਹੀ ਹੋਣੇ ਚਾਹੀਦੇ ਕਦੇ ਵੀ ਨਹੀ,
ਵੇਸੈ ਤਾਂ ਸਾਇੰਸ ਦੀ ਕੀਤੀ ਤਰੱਕੀ ਦੀਆ ਅਸੀ ਸਾਰੇ ਸਿਫਤਾ ਗਿਣਾਉਦੇ ਹਾਂ ਤਾੰ ਅੱਜ ਇਹ ਲਿਖਤ ਤੁਹਾਡੇ ਕੋਲ ਪਹੁੰਚਣ ਦਾ ਜ਼ਰੀਆ ਵੀ ਸਾਇੰਸ ਦੀ ਖੋਜ ਹੀ ਹੈ ਪਰ ਕਿੰਨਾ ਚੰਗਾ ਹੁੰਦਾ ਕੀ ਜੇਕਰ ਸਾਇੰਸ ਕਦੇ ਇੰਨੇ ਵੱਡੇ-੨ ਹਥਿਆਰਾ ਦਾ ਅਵੀਸ਼ਕਾਰ ਨਾ ਕਰਦੀ ਉਹ ਹੀ ਪੁਰਾਣੇ ਵਕਤਾ ਵਾੰਗ ਸਬ ਕੋਲ ਤਲਵਾਰਾ ਹੁੰਦੀਆ ਫਿਰ ਕਿਵੇ ਕਿਤੇ ਨੌ ਦਸ ਦਿਮਾਗੀ ਤੋਰ ਤੇ ਬਿਮਾਰ ਲੋਕ ਹਜ਼ਾਰਾ ਲੋਕਾ ਨੂੰ ਮਾਰ ਜਾਂਦੇ ਸਾਡੀ ਤਾਂ ਖਾਹਿਸ਼ ਹੈ ਕੇ ਇਹ ਹਥਿਆਰ ਬੰਦ ਹੋਣ ਪਰ ਇਹ ਵੀ ਸਾਨੂੰ ਪਤਾ ਕੇ ਇਹ ਸਿਰਫ ਖਾਹਿਸ਼ ਹੀ ਹੈ ਕਿਉਕਿ ਹਥਿਆਰ ਤਾਂ ਪਰਮਾਣੂ ਵਰਗੇ ਬਣ ਚੁੱਕੇ ਨੇ ਤੇ ਗਾਂਹਾ ਹੋਰ ਇਸ ਤੋ ਵੀ ਕੋੰਈ ਅੱਗੇ ਦੀ ਚੀਜ ਬਣਾਉਣ ਦੀਆ ਕੋਸ਼ਿਸ਼ਾ ਜਾਰੀ ਨੇ,ਪਰ ਸਾਨੂੰ ਅਮਨ ਪਸੰਦ ਲੋਕਾ ਨੂੰ ਵੀ ਪੂਰੇ ਵਿਸ਼ਵ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਣੀ ਰਹੀ ਇਸ ਲਈ ਆਪਣੀਆ ਕੋਸ਼ਿਸ਼ਾ ਕਰਦੇ ਰਹਿਣਾ ਚਾਹੀਦਾ।

ਭੁੱਲ ਚੁੱਕ ਲਈ ਮਾਜ਼ਰਤ

ਦਵਿੰਦਰ ਸਿੰਂਘ ਸੌਮਲ
0044-7931709701