ਬਿਨਾ ਮਨਜੂਰੀ ਕੋਈ ਵੀ ਕਲੋਨੀ ਨਾ ਕਟੀ ਜਾਵੇ :-ਇ.ਓ. ਸ਼੍ਰੀ ਵਦਵਾ

ਧੂਰੀ,08 ਜਨਵਰੀ (ਮਹੇਸ਼ ਜਿੰਦਲ): ਪੰਜਾਬ ਸਰਕਾਰ ਵਲੋਂ ਸਖ਼ਤ ਹਿਦਾਇਤ ਦਿਤੀਆਂ ਗਈਆਂ ਹਨ ਕਿ ਸ਼ਹਿਰ ਦੀ ਹਦੂਦ ਅੰਦਰ ਆਉਂਦੀਆਂ ਅੰਧਿਕਾਰਤ ਕਾਲੋਨੀਆਂ ਨੂੰ ਕਲੋਨੀਜ਼ਰ ਸਮੇਂ ਸਿਰ ਨਗਰ ਕੌਂਸਿਲ ਤੋਂ ਮਨਜੂਰ ਕਰਵਾ ਲੈਣ ਨਹੀਂ ਤਾਂ ਨਗਰ ਕੌਂਸਿਲ ਕਲੋਨੀਜਰਾਂ ਤੇ ਸਖ਼ਤ ਕਾਰਵਾਈ ਕਰੇਗੀ। ਸਕੋਲਾਰਪ੍ਰਾਈਡ ਸਕੂਲ ਦੇ ਨਜ਼ਦੀਕ ਸ਼ੁਗਰ ਮਿਲ ਦੇ ਪਿਛਲੇ ਪਾਸੇ ਇਕ 18 ਬਿਘੇ ਜਗਾਹ ਵਿਚ ਕਟੀ ਜਾਰਾਹੀ ਕਲੋਨੀ ਚਰਚਾ ਚ ਹੈ । ਨਗਰ ਕੌਂਸਿਲ ਦੇ ਇ.ਓ.ਪ੍ਰਕਾਸ਼ ਚੰਦ ਵਦਵਾ ਦੇ ਦੱਸਣ ਮੁਤਾਵਿਕ ਕੋਈ ਵੀ ਕਲੋਨੀ ਓਦੋਂ ਤਕ ਨਹੀਂ ਕਟੀ ਜਾ ਸਕਦੀ ਜਦ ਤਕ ਸਰਕਾਰ ਮਨਜੂਰੀ ਨਹੀਂ ਦਿੰਦੀ ਅਤੇ ਨਾ ਹੀ ਨਕਸ਼ਾ ਤੇ ਪਲਾਟ ਵਚੇ ਜਾ ਸਕਦੇ ਹਨ ਸਬ ਤੋਂ ਪਹਿਲਾਂ ਸੀ ਐਲ ਯੂ ਲੈਣਾ ਅਤੇ ਗ੍ਰੀਨ ਟ੍ਰਿਬਿਊਨਲ ਤੋਂ ਜਗਾਹ ਚ ਲਗੇ ਦਰੱਖਤਾਂ ਨੂੰ ਪੁੱਟਣ ਦੀ ਮਨਜ਼ੂਰੀ ਲੈਣੀ ਜਰੂਰੀ ਹੈ ਛੋਟੀ ਤੋਂ ਛੋਟੀ ਕਟੀ ਜਾਨ ਵਾਲੀ ਕਲੋਨੀ ਵਿਚ ਵੀ 30 ਫੁਟ ਚੋੜਿਆਂ ਸੜਕਾਂ ਹੋਣੀਆਂ ਜਰੂਰੀ ਹਨ ਸੰਵਾਬਤ ਕਲੋਨੀ ਜਿਸ ਵਿਚ ਸੈਂਕੜੇ ਦਰੱਖਤ ਖੜੇ ਹਨ ਨੂੰ ਸਰਕਾਰ ਤੋਂ ਮਨਜੂਰੀ ਲਏ ਵਗੈਰ ਨਹੀਂ ਕੱਟਣ ਦਿੱਤਾ ਜਾਵੇ ਊਨਾ ਹੋਰ ਦੱਸਿਆ ਕਿ ਜੇਕਰ ਕੋਈ ਵਗੈਰ ਮਨਜੂਰ ਸ਼ੁਦਾ ਕਲੋਨੀ ਵਿਚ ਕੋਈ ਪਲਾਟ ਖਰੀਦਦਾ ਹੈ ਤਾਂ ਉਸਦੀ ਆਪਣੀ ਜੁਮੇਂਵਾਰੀ ਹੋਵੇਗ਼ੀ।