ਸਰਕਾਰੀ ਕੰਨਿਆਂ ਹਾਈ ਸਕੂਲ ਅਲਗੋਂ ਕੋਠੀ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਟੇਸ਼ਨਰੀ ਤੇ ਬੂਟ,ਜੂਰਾਬਾਂ ਵੰਡੇ ਗਏ।

ਅਲਗੋਕੋਠੀ 07 ਜਨਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ): ਸਮਾਜ ਸੇਵੀ ਸੰਸਥਾ ਮਾਈ ਕੇਅਰਜ ਆਰਗਨਾਈਜੇਸ਼ਨ ਅਮ੍ਰਿਤਸਰ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਟੇਸ਼ਨਰੀ {ਪੈਨ,ਰਜਿਸਟਰ ਆਦਿ} ਅਤੇ ਬੂਟ,ਜੂਰਾਬਾਂ ਵੰਡੇ ਗਏ।ਪ੍ਰਾਰਥਨਾ ਸਭਾ ਸਮੇਂ ਕਰਵਾਏ ਗਏ ਸੰਖੇਪ ਪ੍ਰੋਗਰਾਮ ਦੋਰਾਨ ਸਕੂਲ ਦੇ ਮੁੱਖ ਅਧਿਆਪਕ ਸੁਭਿੰਦਰ ਜੀਤ ਸਿੰਘ ਸਟੇਟ ਅੇਵਾਰਡੀ ਨੇ ਇਸ ਸਮਾਜ ਸੇਵੀ ਸੰਸਥਾ ਦੀ ਅਗਵਾਈ ਕਰ ਰਹੇ ਗੁਰਪ੍ਰੀਤ ਸਿੰਘ ਤੇ ਸਮੁੱਚੀ ਟੀਮ ਨੂੰ ਜੀ ਆਇਆਂ ਕਿਹਾ ਤੇ ਸਨਮਾਨ ਚਿੰਨ ਭੇਟ ਕੀਤਾ।ਉਪਰੋਕਤ ਸੰਸਥਾ ਵੱਲੋਂ ਬੇਟੀ ਬਚਾa ਬੇਟੀ ਪੜਾa ਅਤੇ ਪਾਣੀ ਬਚਾa ਵਿਸ਼ੇ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਜੈਤੂ ਵਿਦਿਆਰਥਣਾਂ ਨੂੰ ਬੂਟ ਜੂਰਾਬਾਂ,ਸਟੇਸ਼ਨਰੀ ਤੇ ਪੜਾਈ ਲਈ ਸਹਾਇਕ ਸਮਗਰੀ ਵੰਡੀ ਗਈ।ਦਸਵੀਂ ਸ਼੍ਰੈਣੀ ਦੀ ਵਿਦਿਆਰਥਣ ਕਿਰਨਪ੍ਰੀਤ ਕੋਰ ਨੇ ਸਮੁੱਚੀ ਟੀਮ ਲਈ ਧਮਨਵਾਦੀ ਭਾਸ਼ਣ ਦਿੱਤਾ।ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਸਕੂਲ ਚੋਂ ਮਹਾਵੀਰ ਕੁਮਾਰ,ਗੁਰਮੇਰ ਸਿੰਘ,ਰੇਸ਼ਮ ਸਿੰਘ,ਪਲਵਿੰਦਰ ਸਿੰਘ,ਕ੍ਰਿਸ਼ਨ ਸਿੰਘ,ਮੈਡਮ ਆਦਿਤੀ,ਨਵਦੀਪ ਕੋਰ,ਅਨੂੰ ਸ਼ਰਮਾਂ,ਆਦਿ ਹਾਜਰ ਸਨ।