ਪੰਜਾਬ ਦਾ ਮਾਹੋਲ ਖਰਾਬ ਕਰਨ ਵਾਲੇ ਕੱਟੜਪੰਥੀਆਂ ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ-ਰੋਹਿਤ ਮਹਾਜਨ 

ਗੁਰਦਾਸਪੁਰ/ਧਾਰੀਵਾਲ, 7 ਜਨਵਰੀ (ਗੁਲਸ਼ਨ ਕੁਮਾਰ ਰਣੀਆ): ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਜਿਲ•ਾ ਉਪ ਪ੍ਰਧਾਨ ਵਿਨੈ ਬੱਬੂ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਧਾਰੀਵਾਲ ਵਿਖੇ ਹੋਈ। ਜਿਸ ਵਿਚ ਯੂਥ ਵਿੰਗ ਦੇ ਸੂਬਾ ਪ੍ਰਧਾਨ ਰੋਹਿਤ ਮਹਾਜਨ ਅਤੇ ਉੱਤਰ ਭਾਰਤ ਪ੍ਰਭਾਰੀ ਸਤੀਸ਼ ਮਹਾਜਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਤੀਸ਼ ਮਹਾਜਨ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਨੇ ਹਮੇਸ਼ਾਂ ਹੀ ਆਤੰਕਵਾਦ ਦੇ ਵਿਰੁੱਧ ਲੜਾਈ ਲੜੀ ਹੈ ਅਤੇ ਅਗਾਂਹ ਵੀ ਲੜਦੀ ਰਹੇਗੀ। ਉਨ•ਾਂ ਕਿਹਾ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਸ਼ਿਵ ਸੈਨਾ ਪੰਜਾਬ ਦੇ ਨੇਤਾਵਾਂ ਨੇ ਪਹਿਲਾ ਹੀ ਕਾਫੀ ਕੁਰਬਾਨੀਆਂ ਦਿੱਤੀਆਂ ਹਨ। ਰੋਹਿਤ ਮਹਾਜਨ ਨੇ ਕਿਹਾ ਕਿ ਕੱਟੜਪੰਥੀਆਂ ਵਲੋਂ ਬਾਰ ਬਾਰ ਹਿੰਸਕ ਸਮੱਗਰੀ ਪ੍ਰਕਾਸ਼ਿਤ ਕਰਕੇ ਪੰਜਾਬ ਦਾ ਮਾਹੋਲ ਖਰਾਬ ਕਰਨ ਦੀਆਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਪੰਜਾਬ ਦੀ ਜਨਤਾ ਉਨ•ਾਂ ਦੀਆਂ ਚਾਲਾਂ ਵਿਚ ਆਉਣ ਵਾਲੀ ਨਹੀਂ ਹੈ। ਉਨ•ਾਂ ਕਿਹਾ ਕਿ ਸਭ ਤੋਂ ਪਹਿਲਾਂ ਸਿੱਖ ਰੈਫਰੈਂਡਮ ਦੇ ਪੋਸਟਰ ਅਤੇ ਉਸਦੇ ਬਾਅਦ ਫਤਿਹਗੜ ਸਾਹਿਬ ਵਿਖੇ ਬੁਰਹਾਨ ਵਾਨੀ ਅਤੇ ਭਿੰਡਰਾਂਵਾਲੇ ਦੇ ਪੋਸਟਰ ਸਹਿਤ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਕੱਟੜਪੰਥੀਆਂ ਤੇ ਕਾਰਵਾਈ ਕਰਨ ਦੀ ਬਜਾਏ ਇਹ ਸਭ ਕੁਝ ਦੇਖ ਕੇ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਜਿਸ ਨਾਲ ਉਨ•ਾਂ ਦੇ ਹੌਂਸਲੇ ਵੱਧਦੇ ਜਾ ਰਹੇ ਹਨ। ਨੇਤਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ•ਾਂ ਕੱਟੜਪੰਥੀਆਂ ਤੇ ਦੇਸ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਜੇਲ ਵਿਚ ਭੇਜਿਆ ਜਾਵੇ। ਇਸ ਮੌਕੇ ਤੇ ਜੋਗਿੰਦਰ ਸ਼ਰਮਾ, ਰਾਕੇਸ਼ ਖੋਸਲਾ, ਲਲਿਤ ਜੋਸ਼ੀ, ਮਨਦੀਪ ਸ਼ਰਮਾ, ਧਨਜਯ  ਆਦਿ ਹਾਜਰ ਸਨ।