ਯੂਕੋ ਬੈਂਕ ਵਿਖੇ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ ਖਾਤਾਧਾਰਕਾਂ ਨੂੰ ਬੈਂਕ ਦੀਆਂ ਪ੍ਰਾਪਤੀਆਂ ਤੋਂ ਵੱਖ ਵੱਖ ਸਕੀਮਾਂ ਤੋਂ ਜਾਣੂ ਕਰਵਾਇਆ

ਗੁਰਦਾਸਪੁਰ/ਧਾਰੀਵਾਲ, 7 ਜਨਵਰੀ (ਗੁਲਸ਼ਨ ਕੁਮਾਰ ਰਣੀਆ)-ਯੂਕੋ ਬੈਂਕ ਧਾਰੀਵਾਲ ਵਿਖੇ ਬ੍ਰਾਂਚ ਮੈਨੇਜਰ ਮੁਰਲੀ ਕੁਮਾਰ ਦੇ ਪ੍ਰਬੰਧਾਂ ਹੇਠ ਬੈਂਕ ਦਾ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਦੌਰਾਨ ਬੈਂਕ ਸਟਾਫ ਮੈਂਬਰਾਂ ਵਲੋਂ ਕੇਕ ਕੱਟਿਆ ਗਿਆ। ਬੈਂਕ ਮੈਨੇਜਰ ਮੁਰਲੀ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 10 ਮੁਦਰਾ ਰਿਣ ਮਨਜੂਰ ਕੀਤੇ ਗਏ ਹਨ। ਬੈਂਕ ਅਧਿਕਾਰੀਆਂ ਨੇ ਖਾਤਾਧਾਰਕਾਂ ਨੂੰ ਬੈਂਕ ਦੀਆਂ ਪ੍ਰਾਪਤੀਆਂ ਤੋਂ ਇਲਾਵਾ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਤੇ ਸਹਾਇਕ ਮੈਨੇਜਰ ਮਨੋਜ ਕੁਮਾਰ, ਪੂਜਾ ਕੁਮਾਰੀ, ਕਨਿਕਾ ਇੰਦੋਰੀਆ, ਮਨੋਹਰ ਲਾਲ, ਪ੍ਰਦੀਪ ਕੁਮਾਰ, ਸੁਮਿਤ ਕੁਮਾਰ, ਸਚਿਨ ਮਹਾਜਨ, ਨਵਲ ਗੁਪਤਾ, ਮਿੱਠੂ ਮਹਾਜਨ ਆਦਿ ਹਾਜਰ ਸਨ।