ਦਰਖਾਸਤ ਦੀ ਪੜਤਾਲ ਦੌਰਾਨ ਨਗਰ ਕੌਸਲਰ ਦੇ ਜਾਅਲੀ ਦਸਤਖਤਾਂ ਦੇ ਮਾਮਲੇ ਵਿੱਚ ਦੋ ਭਰਾਵਾਂ ਖਿਲਾਫ਼ ਮੁੱਕਦਮਾ ਦਰਜ਼

ਧੂਰੀ, 06 ਜਨਵਰੀ (ਮਹੇਸ਼ ਜਿੰਦਲ): ਥਾਣਾ ਸਿਟੀ ਧੂਰੀ ਵੱਲੋ ਸਥਾਨਕ ਨਗਰ ਕੌਸਲਰ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਕਥਿਤ ਤੌਰ ਤੇ ਖੜਾ ਕੇ ਦਸਤਖਤ ਕਰਨ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤੇ ਜਾਣ ਦੀ ਖਬਰ ਹੈ। ਮੁੱਦਈ ਮੁੱਕਦਮਾ ਡਾ. ਸੁਰਿੰਦਰ ਪਾਲ ਪੁੱਤਰ ਸੁਰਜੀਤ ਰਾਮ ਨੇ ਅੱਜ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਲਾਟ ਦੀ ਰਜਿਸਟਰੀ ਦੇ ਸਬੰਧ ਵਿੱਚ ਦੋ ਸਕੇ ਭਰਾਵਾਂ ਵੱਲੋ ਉਸਦੀ ਪਤਨੀ ਦੇ ਖਿਲਾਫ਼ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ, ਜਿਸਦੀ ਪੜਤਾਲ ਦੇ ਸਬੰਧ ਵਿੱਚ ਉਕਤ ਭਰਾਵਾਂ ਵੱਲੋ ਸਥਾਨਕ ਨਗਰ ਕੌਸਲ ਦੇ ਮੈਬਰ ਅਸ਼ਵਨੀ ਧੀਰ ਦੀ ਥਾਂ ਤੇ ਕਥਿਤ ਤੌਰ ਤੇ ਕਿਸੇ ਹੋਰ ਵਿਅਕਤੀ ਨੂੰ ਖੜਾ ਕੇ ਉਸਦੇ ਬਿਆਨ ਤੇ ਜਾਅਲੀ ਦਸਤਖਤ ਕਰਵਾ ਕੇ ਸਾਨੂੰ ਪਹੁੰਚਾਉਣ ਦੀ ਕੋਸ਼ਿਸ ਕੀਤੀ ਗਈ, ਉਪਰੰਤ ਆਰ.ਟੀ.ਆਈ ਤਹਿਤ ਪ੍ਰਾਪਤ ਕੀਤੀ ਪੜਤਾਲੀਆ ਰਿਪੋਰਟ ਤੋ ਬਾਅਦ ਕੌਸਲਰ ਅਸਵਨੀ ਧੀਰ ਨਾਲ ਸੰਪਰਕ ਕਰਨ ਤੇ ਉਸ ਵੱਲੋ ਅਜਿਹਾ ਕਿਸੇ ਵੀ ਬਿਆਨ ਤੇ ਦਸਤਖਤ ਕਰਨ ਤੇ ਇਂੰਨਕਾਰ ਕਰਨ ਤੋ ਬਾਅਦ ਉਨਾਂ ਵੱਲੋ ਜ਼ਿਲਾ ਪੁਲਿਸ ਮੁਖੀ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਲਈ ਦਿੱਤੀ ਗਈ ਦਰਖਾਸਤ ਦੇ ਡੀ.ਐਸ.ਪੀ ਧੂਰੀ ਵੱਲੋ ਕੀਤੀ ਗਈ ਪੜਤਾਲ ਉਪਰੰਤ ਰਿਪੋਰਟ ਦੇ ਅਧਾਰ ਤੇ ਕੌਸਲਰ ਅਸ਼ਵਨੀ ਧੀਰ ਦੀ ਥਾਂ ਤੇ ਕਿਸੇ ਹੋਰ ਵਿਅਕਤੀ ਨੂੰ ਖੜਾ ਕੇ ਕੌਸਲਰ ਦੇ ਜਾਅਲੀ ਦਸਤਖਤ ਕਰਨ ਦੇ ਮਾਮਲੇ ਵਿੱਚ ਸਿਟੀ ਪੁਲਿਸ ਵੱਲੋ ਉਸਦੇ ਮੁਹੱਲੇ ਦੇ ਭਰਾਵਾਂ ਅਮਰ ਸਿੰਘ, ਭੁਪਿੰਦਰ ਸਿੰਘ ਦੇ ਖਿਲਾਫ਼ ਜੇਰ ਧਾਰਾ 467, 468, 419, 420, 120 ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।