ਕਾਰ ਵੱਲੋਂ ਟੱਕਰ ਮਾਰਨ ਕਾਰਨ ਹੌਲਦਾਰ ਦੀ ਮੌਤ

ਧੂਰੀ,05 ਜਨਵਰੀ (ਮਹੇਸ਼ ਜਿੰਦਲ): ਧੂਰੀ ਰੋਡ `ਤੇ ਓਵਰਬ੍ਰਿਜ ਕੋਲ ਇਕ ਮੋਟਰਸਾਈਕਲ ਸਵਾਰ ਹੌਲਦਾਰ ਦੀ ਕਾਰ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਪੈਸ਼ਲ ਬ੍ਰਾਂਚ ਦਾ ਹੌਲਦਾਰ ਬਲਵਿੰਦਰ ਸਿੰਘ ਧੂਰੀ ਰੋਡ `ਤੇ ਢਾਬੇ ਤੋਂ ਖਾਣਾ ਖਾ ਕੇ ਆਪਣੇ ਮੋਟਰਸਾਈਕਲ `ਤੇ ਓਵਰਬ੍ਰਿਜ ਵੱਲ ਆ ਰਿਹਾ ਸੀ ਕਿ ਪਿੱਛਿਓਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ,ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਕਾਰ ਸਵਾਰ ਅਧਿਆਪਕ ਦੱਸਿਆ ਜਾ ਰਿਹਾ ਹੈ।