ਧੂਰੀ ‘ਚ ਐੱਲ.ਈ.ਡੀ ਸਟ੍ਰੀਟ ਲਾਈਟਾਂ ਦਾ ਲਾਉਣ ਦਾ ਪ੍ਰਾਜੈਕਟ ਮਨਜ਼ੂਰ

ਧੂਰੀ 5 ਜਨਵਰੀ (ਮਹੇਸ ਜਿੰਦਲ): ਨਗਰ ਕੌਸ਼ਲ ਧੂਰੀ ਦੀ ਮੀਟਿੰਗ ਹੋਈ, ਜਿਸ ਸੰਬੰਧੀ ਨਗਰ ਕੌਸ਼ਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸੀਨੀਅਰ ਵਾਇਸ ਪ੍ਰਧਾਨ ਅਸ਼ਵਨੀ ਧੀਰ ਤੇ ਕੌਸਲਰ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਥਾਨਕ ਸਰਕਾਰਾਂ ਵੱਲੋਂ ਰਵਾਇਤੀ ਸਟ੍ਰੀਟ ਲਾਇਟਾਂ ਦੀ ਜਗ੍ਹਾ ਐੱਲ.ਈ.ਡੀ ਸਟ੍ਰੀਟ ਲਾਇਟਾਂ ਲਾਉਣ ਦਾ ਪ੍ਰਜੈਕਟ ਮਨਜ਼ੂਰ ਕੀਤਾ ਗਿਆ ਹੈ। ਇਸ ਕੌਮ ਲਈ ਇੱਕ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਗਿਆ ਹੈ।ਇਸ ਪ੍ਰਜੈਕਟ ਦਾ ਢਾਂਚਾ ਈਸਕੋ ਮਾਡਲ ਦੇ ਅਧਾਰ ਤੇ ਕਰਨਾ ਪ੍ਰਵਾਨ ਕੀਤਾ ਗਿਆ ਹੈ, ਜਿਸ ਤਹਿਤ ਐੱਲ.ਈ.ਡੀ ਸਟ੍ਰੀਟ ਲਾਇਟਾਂ ਤੇ ਆਉਣ ਵਾਲਾ ਖਰਚਾ ਐਨਰਜੀ ਸੇਵਿੰਗ ਕੰਪਨੀ ਵੱਲੋਂ ਕੀਤਾ ਜਾਵੇਗਾ ਤੇ 7 ਸਾਲਾਂ ਲਈ ਲਾਈਆਂ ਜਾਣ ਵਾਲੀਆਂ ਐੱਲ.ਈ.ਡੀ ਸਟ੍ਰੀਟ ਲਾਇਟਾਂ ਦੀ ਦੇਖਭਾਲ ਕੰਪਨੀ ਹੀ ਕਰੇਗੀ। ਈ.ਐੱਸ.ਸੀ.ਓ.ਵੱਲੋਂ ਕੀਤੇ ਖਰਚੇ ਦਾ ਭੁਗਤਾਨ ਸ਼ਹਿਰੀ ਸ਼ਥਾਨਕ ਸਰਕਾਰਾਂ ਵੱਲੋਂ ਸਾਲਾਨਾ ਫੰਡ ਦੇ ਤੌਰ ਤੇ ਕੀਤਾ ਜਾਵੇਗਾ।