ਸਮਾਜ ਸੇਵੀ ਸੰਸਥਾ ਨਵਜੀਵਨ ਫਾਉਂਡੇਸ਼ਨ੍ਹ ਨੇ ਜਰੂਰਤਮੰਦ ਲੋਕਾਂ ਨੂੰ ਵੰਡੇ ਕੰਬਲ

ਜ਼ੀਰਕਪੁਰ 05 ਜਨਵਰੀ (ਰਾਜੇਸ਼ ਗਰਗ): ਜ਼ੀਰਕਪੁਰ ਖੇਤਰ ਚ ਸਮਾਜਸੇਵਾ ਦੇ ਖੇਤਰ ਵਿੱਚ ਲੰਮੇਂ ਸਮੇਂ ਤੋਂ ਸੇਵਾ ਨਿਭਾ ਰਹੀ ਸਮਾਜਸੇਵੀ ਸੰਸਥਾ ਨਵਜੀਵਨ ਫਾਉਂਡੇਸ਼ਨ੍ਹ ਦੇ ਚੇਅਰਮੈਨ ਪਵਨ ਨਹਿਰੂ ਵੱਲੋਂ ਲੋੜਵੰਦਾਂ ਦੀ ਮੱਦਦ ਹਿੱਤ ਜ਼ੀਰਕਪੁਰ ਦੇ ਵੱਖ ਵੱਖ ਖੇਤਰਾਂ ਵਿਸ਼ੇਸ਼ਕਰ ਫਲਾਇਓਵਰ ਦੇ ਥੱਲੇ ਠੰਡ ਚ ਰੈਹ ਰਹੇ ਬੇਘਰ ਗਰੀਬਾਂ ਅਤੇ ਬੇਸਹਾਰਾ ਤੇ ਅਪਾਹਿਜਾਂ ਨੂੰ 30 ਕੰਬਲ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵੰਡਣ ਦੀ ਸੇਵਾ ਨਿਭਾਈ ਗਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਚੇਅਰਮੈਨ ਪਵਨ ਨਹਿਰੂ ਨੇਂ ਦੱਸਿਆ ਕਿ ਨਰ ਸੇਵਾ ਨਰਾਇਣ ਸੇਵਾ ਨੂੰ ਮੁੱਖ ਰੱਖਦਿਆਂ ਸਮਾਜ ਵਿੱਚ ਵਿਚਰ ਰਹੇ ਲੋੜਵੰਦ ਇਨਸਾਨਾਂ ਦੀ ਮੱਦਦ ਕਰਨਾ ਸਾਡੀ ਸੰਸਥਾ ਦਾ ਮੁੱਖ ਟੀਚਾ ਹੈ ਜਿਸ ਦੇ ਮੱਦੇਨਜਰ ਸਮੇਂ-ਸਮੇਂ ਤੇ ਅਜਿਹੇ ਕਾਰਜ ਕੀਤੇ ਜਾਂਦੇ ਹਨ।