ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਪਿੰਡ ਦੁੱਬਲੀ ਵਾਸੀਆ ਵੱਲੋ ਲਗਾਇਆ ਗਿਆ ਦੁੱਧ ਦਾ ਲੰਗਰ

ਪੱਟੀ 4 ਜਨਵਰੀ (ਰਣਜੀਤ ਸਿੰਘ ਮਾਹਲਾ): ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਠੱਡੇ ਬੁਰਜ ਵਿੱਚ ਦੁੱਧ ਪਿਲਾਉਣ ਦੀ ਸੇਵਾ ਦਾ ਮਾਨ ਹਾਸਲ ਕਰਨ ਵਾਲੇ ਸਹੀਦ ਬਾਬਾ ਮੋਤੀ ਰਾਮ ਜੀ ਪੂਰੇ ਪਰਿਵਾਰ ਸਮੇਤ ਮੁਗਲ ਫੌਜਾ ਨੇ ਕੋਹਲੂ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਹਨਾ ਦੀ ਯਾਦ ਵਿੱਚ ਪਿੰਡ ਦੁੱਬਲੀ ਵੱਲੋ ਦਾਲ ਫੁਲਕਾ ਤੇ ਦੁੱਧ ਦਾ ਲੰਗਰ ਲਗਾਇਆ ਗਿਆ।ਇਸ ਮੋਕੇ ਤੇ ਪੱਤਰਕਾਰਾ ਨਾਲ ਗੱਲ ਕਰਦਿਆਂ ਪਿੰਡ ਵਾਸੀਆ ਨੇ ਦੱਸਿਆ ਕਿ ਪਿੰਡ ਵਾਲਿਆ ਦੇ ਸਹਿਯੋਗ ਸਦਕਾ ਇਹ ਲੰਗਰ ਹਰ ਸਾਲ ਲਗਾਇਆਂ ਜਾਦਾ ਹੈ। ਇਸ ਮੋਕੇ ਤੇ ਜਸਵੰਤ ਸਿੰਘ ਦੁੱਬਲੀ, ਕੈਪਟਨ ਸਿੰਘ ਕਤਰ ਵਾਲੇ, ਤਰਸੇਮ ਸਿੰਘ, ਲੱਖਾ ਸਿੰਘ, ਗੁਰਜੰਟ ਸਿੰਘ, ਪਿਆਰਾ ਸਿੰਘ, ਮੰਗਾ ਸਿੰਘ, ਲਵਜੀਤ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ, ਲਾਡੀ, ਦਿਆਲ ਸਿੰਘ, ਮਨਪ੍ਰੀਤ ਸਿੰਘ ਗੋਪੀ, ਰਣਬੀਰ ਸਿੰਘ, ਸਾਬਾ ਆਦਿ ਹਾਜਰ ਸਨ।