ਰੂਰਲ ਮੈਡੀਕਲ ਪ੍ਰੈਕਟੀਸਨਰ ਦੀ ਮੀਟਿੰਗ ਹੋਈ

ਫਿਰੋਜ਼ਪੁਰ 4 ਜਨਵਰੀ (ਅਸ਼ੋਕ ਭਾਰਦਵਾਜ): ਰੂਰਲ ਮੈਡੀਕਲ ਪ੍ਰੈਕਟੀਸਨਰ ਦੀ ਮੀਟਿੰਗ ਪ੍ਰਧਾਨ ਡਾਕਟਰ ਪ੍ਦੀਪ ਕਟੌਚ ਦੀ ਅਗਵਾਈ ਹੇਠ ਹੋਈ ।ਜਿਸ ਵਿੱਚ ਸੰਸਥਾ ਦੇ ਚੇਅਰਮੈਨ ਜਨਕ ਰਾਜ ਭਾਟੀਆ ਵਿਸ਼ੇਸ ਤੋਰ ਤੇ ਹਾਜਿਰ ਹੋਏ ਇਸ ਸਮੇਂ ਕਟੋਚ ਜੀ ਨੇ   ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਹਨਾਂ ਡਾਕਟਰਾ ਨੂੰ ਜਲਦ ਤੋ ਜਲਦ ਪੰਜਾਬ ਵਿੱਚ ਇੰਨਲਿਸਮੈਟ ਕਰੇ ਇਸ ਮੌਕੇ ਤੇ ਸੰਸਥਾ ਦੇ ਵਾਇਸ ਪ੍ਰਧਾਨ ਅਮੀਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ   ਸਮਾਜਿਕ ਕੁਰੀਤੀਆਂ ਵਿਰੁੱਧ ਸਮਾਜ ਨੂੰ ਲਾਮਬੰਦ ਕਰਨਾ ਪਵੇਗਾ ਤਾਂ ਜੋ ਸਾਡਾ ਸਮਾਜ ਨਸ਼ਾਖੋਰੀ,ਕੁਰੰਪਸ਼ਨ,ਦਹੇਜ ਪ੍ਰਥਾ ਆਦਿ ਤੋਂ ਮੁਕਤ ਹੋ ਸਕੇ । ਇਸ ਮੌਕੇ ਤੇ ਜਨਕ ਰਾਜ ਚੇਅਰਮੈਨ ਜੀ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਸਮਾਜ ਦੀ ਸੇਵਾ ਲਈ ਤੱਤਪਰ ਰਹਿਣਾ ਚਾਹੀਦਾ ਹੈ ।ਇਸ ਮੌਕੇ ਤੇ ਡਾਕਟਰ ਵੇਦ ਸ਼ਰਮਾ, ਰਿਪਨ ਕਲਿਆਣ, ਚਰਨਜੀਤ ਸਿੰਘ, ਵਿਨੋਦ ਕੁਮਾਰ, ਵਿਜੇ ਕੁਮਾਰ,ਡਾਕਟਰ ਰਾਮਦਿਆਲ ਆਦਿ ਹਾਜਰ ਸਨ।।