ਸੁਖਪਾਲ ਸ਼ਰਮਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਪਹੁੰਚੇ ਭਾਈ ਲੋਂਗੋਵਾਲ

ਧੂਰੀ,3 ਜਨਵਰੀ (ਮਹੇਸ਼ ਜਿੰਦਲ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਮਾਰਕਿਟ ਕਮੇਟੀ ਧੂਰੀ ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾਂ ਦੇ ਗ੍ਰਹਿ ਪਿੰਡ ਭੱਦਲਵੱਡ ਵਿਖੇ ਉਹਨਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਬੀਤੇ ਦਿਨੀਂ ਐਕਸੀਡੈਂਟ ਦੌਰਾਨ ਮਾਤਾ ਦੀ ਲੱਤ ਟੁੱਟ ਜਾਣ ਅਤੇ ਉਸ ਤੋਂ ਬਾਅਦ ਅਚਾਨਕ ਉਹਨਾਂ ਦੇ ਗੁਰਦਿਆਂ ਦੀ ਬੀਮਾਰੀ ਦਾ ਪਤਾ ਲੈਣ ਪਹੁੰਚੇ ਭਾਈ ਲੋਂੋਗੋਵਾਲ  ਨੇ ਕਿਹਾ ਕਿ ਮਾਤਾ-ਪਿਤਾ ਦਾ ਤਾਂ ਆਸ਼ੀਰਵਾਦ ਹੀ ਬਹੁਤ ਵੱਡਾ ਹੈ ਜਿਸ ਨਾਲ ਇਨਸਾਨ ਨੂੰ ਹਰ ਮੁਸ਼ਕਿਲ ਛੋਟੀ ਤੇ ਆਸਾਨ ਜਿਹੀ ਜਾਪਦੀ ਹੈ ਅਤੇ ਉਹ ਤਰੱਕੀ ਦੀਆਂ ਲੀਂਹਾਂ `ਤੇ ਆਪਣਾ ਝੰਡਾ ਬੁਲੰਦ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇਸ ਮੌਕੇ ਪਰਮਜੀਤ ਸਿੰਘ ਪੰਮਾਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਬਲਦੇਵ ਸ਼ਰਮਾਂ ਅਤੇ ਪਿੰਡ ਭੱਦਲਵੱਡ ਦੇ ਪਿੰਡਵਾਸੀਆਂ ਨੇ ਭਾਈ ਲੋਂਗੋਵਾਲ ਦਾ ਪਿੰਡ ਆਉਣ `ਤੇ ਨਿੱਘਾ ਸਵਾਗਤ ਕੀਤਾ।