ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਵੱਲੋਂ ਪਿੰਡਾਂ ‘ਚ ਇੱਕਾਈਆਂ ਬਣਾਨ ਦਾ ਕੰਮ ਸੁਰੂ

ਧੂਰੀ 3 ਜਨਵਰੀ (ਮਹੇਸ਼ ਜਿੰਦਲ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੀ ਮੀਟਿੰਗ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਸੱਕਤਰ ਨੇ ਕਿਹਾ ਕਿ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਸਾਰੇ ਪੰਜਾਬ ਵਿੱਚ ਪਿੰਡ ਪੱਧਰ ਤੇ ਨਵੀਂਆਂ ਇਕਾਈਆਂ ਬਣਾਉਣ ਲਈ 15 ਜਨਵਰੀ ਤੱਕ ਮੁਹਿੰਮ ਚਲਾਈ ਜਾਵੇਗੀ। 16 ਤੋਂ 20 ਜਨਵਰੀ ਤੱਕ ਹਰ ਜਿਲ੍ਹੇ ਵਿੱਚ ਦੋ ਦਿਨਾਂ “ਕਿਸਾਨ ਜਾਗਰੂਕਤਾ ਸੈਮੀਨਾਰ” ਕਰਵਾਏ ਜਾਣਗੇ। ਇਸ ਪ੍ਰੋਗਰਾਮ ਦੀ ਸੁਰੂਆਤ ਭਵਾਨੀਗੜ੍ਹ ਬਲਾਕ ਦੇ ਪਿੰਡ ਨਾਗਰਾ ਵਿੱਚ 16 ਜਨਵਰੀ ਨੂੰ ਸੈਮੀਨਾਰ ਸੁਰੂ ਕੀਤੇ ਜਾਣਗੇ। ਦੂਸਰੇ ਦਿਨ ਦਾ ਸੈਮੀਨਾਰ 17 ਜਨਵਰੀ ਨੂੰ ਧੂਰੀ ਦੇ ਨੇੜੇ ਇਤਿਹਾਸਕ ਗੁ: ਮੰਜੀ ਸਾਹਿਬ ਪਿੰਡ ਮੂਲੋਵਾਲ ਵਿਖੇ ਕੀਤਾ ਜਾਵੇਗਾ। ਦੋਵੇਂ ਹੀ ਸੈਮੀਨਾਰਾਂ ਵਿੱਚ ਸਾਰੇ ਹੀ ਜ਼ਿਲ੍ਹੇ ਦੇ ਕਿਸਾਨ ਭਾਰੀ ਗਿਣਤੀ ਵਿੱਚ ਪਹੁੰਚਣਗੇ। ਬਲਾਕ ਪ੍ਰੈਸ ਸੱਕਤਰ ਨਿਰਮਲ ਸਿੰਘ ਸਮੁੰਦਗੜ੍ਹ ਛੰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੀ ਯੋਜਨਾ ਤਹਿਤ ਸਿਰਫ਼ 4-5% ਕਿਸਾਨਾਂ ਦੇ ਹੀ ਨਾ ਮਾਤਰ ਕਰਜ਼ੇ ਮਾਫ ਹੋਏ ਹਨ, ਸਾਰੇ ਕਿਸਾਨਾ ਨੂੰ ਕਿਹਾ ਕਿ ਆਪੋ-ਆਪਣੇ ਪਿੰਡਾਂ ਦੀਆਂ ਕੋ-ਅਪਰੇਟਿਵ ਸੋਸਾਇਟੀਆਂ ਵਿੱਚ ਕਰਜ਼ਾ ਮਾਫ਼ੀ ਵਾਲੇ ਕਿਸਾਨਾਂ ਦੀਆਂ ਲਿਸਟਾਂ ਬਣਾਕੇ 6 ਜਨਵਰੀ ਨੂੰ ਇੱਕਠੀਆਂ ਕਰਕੇ 7 ਜਨਵਰੀ ਨੂੰ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਦਿੱਤੀਆਂ ਜਾਣਗੀਆਂ। ਅਤੇ ਇਸ ਅਧੂਰੀ ਕਰਜਾ ਰਾਹਤ ਸਕੀਮ ਦਾ ਭਾਂਡਾ ਭੰਣਨ ਲਈ ਵਿਉਂਤ ਬੰਦੀ ਕਰਕੇ ਫਰਵਰੀ ਵਿੱਚ ਸਰਕਾਰ ਖਿਲਾਫ਼ ਲੜਾਈ ਲੜੀ ਜਾਵੇਗੀ।ਜ.ਸ. ਕਰਮਜੀਤ ਸਿੰਘ ਅਲਾਲ ਨੇ ਕਿਹਾ ਕਿ ਜਨਵਰੀ ਦੇ ਚੌਥੇ ਹਫਤੇ ਖੇਤੀ ਕਿੱਤੇ ਨਾੜ ਸਬੰਧਤ ਸਾਰੀਆਂ ਸਮੱਸਿਆਵਾਂ ਦੇ ਹੱਕ ਲਈ ਖੇਤੀਬਾੜੀ ਮਾਹਰ, ਅੰਕੜਿਆਂ ਦੇ ਮਾਹਰ ਬੁਧੀਜੀਵੀ, ਆਰਥਕ ਅੰਕੜਿਆਂ ਦੇ ਮਾਹਰ ਅਤੇ ਕਿਸਾਨ ਹਿਤਾਂ ਨਾਲ ਜੁੜੀਆਂ ਪ੍ਰਮੱਖ ਸਖਸੀਅਤਾਂ ਨੂੰ ਬੁਲਾਕੇ ਚੰਡੀਗੜ੍ਹ ਕਿਸਾਨ ਭਵਨ ਵਿੱਚ ਤਿੰਨ ਦਿਨਾਂ ਦਾ ਸੈਮੀਨਾਰ ਕੀਤਾ ਜਾਵੇਗਾ। ਇਸ ਸੈਮੀਨਾਰ ਵਿੱਚ ਸੂਬਾ,ਜਿਲ੍ਹਾ ਅਤੇ ਬਲਾਕ ਪੱਧਰ ਚੋਚਵੇਂ ਆਗੂ ਬੁਲਾਏ ਜਾਣਗੇ,ਮੀਟਿੰਗ ਵਿੱਚ ਕਿਸਾਨਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਰੋਜਾਨਾਂ 10 ਘੰਟੇ ਦਿੱਤੀ ਜਾਵੇ। ਇਸ ਮੌਕੇ ਸੁਰਜੀਤ ਸਿੰਘ ਕਾਂਝਲਾ, ਸਤਨਾਮ ਸਿੰਘ ਪਲਾਸੌਰ, ਰਣਧੀਰ ਸਿੰਘ ਅਲਾਲ, ਪ੍ਰੀਤਮ ਸਿੰਘ ਬਾਦਸਾਹਪੁਰ, ਜਗਤੇਜ ਸਿੰਘ ਅਲਾਲ, ਬਾਵਾ ਸਿੰਘ ਧੰਦੀਵਾਲ, ਜਗਤੇਜ ਸਿੰਘ ਭੁੱਲਰਹੇੜੀ, ਮੇਜਰ ਸਿੰਘ ਰਣੀਕੇ, ਮਲਕੀਤ ਸਿੰਘ ਕੰਧਾਰਗੜ, ਜਰਨੈਲ ਸਿੰਘ ਜਹਾਂਗੀਰ, ਗੁਰਜੀਤ ਸਿੰਘ, ਕਰਨੈਲ ਸਿੰਘ ਬੱਲਮਗੜ ਆਦਿ ਹਾਜਰ ਸਨ।