ਪਾਵਰਕਾਮ ਦੇ ਕਰਮਚਾਰੀਆਂ ਨੇ ਸਰਕਾਰ ਦੀ ਸਾੜੀ ਅਰਥੀ

ਸੰਗਰੂਰ,02 ਜਨਵਰੀ (ਸਪਨਾ ਰਾਣੀ): ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉਤੇ ਅੱਜ ਪਾਵਰਕਾਮ ਦੇ ਕਰਮਚਾਰੀਆਂ ਨੇ ਡਵੀਜਨ ਦਫ਼ਤਰ ਸੰਗਰੂਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਜੁਆਇੰਟ ਫੋਰਮ ਦੇ ਆਗੂਆਂ ਫਲਜੀਤ ਸਿੰਘ,ਰਘਵਿੰਦਰ ਸਿੰਘ,ਯਸਪਾਲ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਨੰੂ ਮੁਕੰਮਲ ਤੌਰ ਉਤੇ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਦਾ ਪੰਜਾਬ ਸਰਕਾਰ ਦਾ ਫ਼ੈਸਲਾ ਗੈਰਪਾਰਦਰਸ਼ੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਰਮਲ ਪਲਾਂਟਾਂ ਦੀ ਬਿਜਲੀ ਸਸਤੀ ਪੈਂਦੀ ਹੈ ਜਦਕਿ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖ਼ਰੀਦ ਰਹੀ ਹੈ। ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲਿਆਂ ਨੰੂ ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਜਗਦੇਵ ਸਿੰਘ,ਪਿ੍ਤਪਾਲ ਸਿੰਘ,ਜਸਮੇਲ ਸਿੰਘ,ਗੁਰਮੀਤ ਸਿੰਘ,ਗੁਲਜਾਰ ਸਿੰਘ,ਕਸਤੂਰੀ ਲਾਲ,ਗੁਰਵਚਨ ਸਿੰਘ,ਗੁਰਨਾਮ ਸਿੰਘ,ਪ੍ਰਤਾਪ ਸਿੰਘ ਨੇ ਕਿਹਾ ਕਿ ਜੇਕਰ ਫ਼ੈਸਲੇ ਨੰੂ ਵਾਪਸ ਨਾ ਲਿਆ ਗਿਆ ਤਾਂ ਤਿੰਨ ਜਨਵਰੀ ਨੰੂ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਅੱਗੇ ਪੰਜਾਬ ਪੱਧਰੀ ਧਰਨੇ ਦਿੱਤੇ ਜਾਣਗੇ ।