ਸਾਦੀਸੁਦਾ ਵਿਅਕਤੀ ਦੇ ਖਿਲਾਫ ਇੱਕ ਸਾਦੀਸੁਦਾ ਔਰਤ ਦੀ ਜ਼ਾਲ੍ਹੀ ਵਾ ਫਰਜੀ ਫੇਸਬੁੱਕ ਆਈ ਡੀ ਬਣਾ ਕੇ ਬਦਨਾਮ ਕਰਨ ਦੇ ਦੁਸ

ਧੂਰੀ,31 ਦਸੰਬਰ (ਮਹੇਸ਼ ਜਿੰਦਲ): ਸਿਟੀ ਪੁਲਿਸ ਧੂਰੀ ਵੱਲੋਂ ਸ਼ਹਿਰ ਦੇ ਇੱਕ ਸਾਦੀਸੁਦਾ ਵਿਅਕਤੀ ਦੇ ਖਿਲਾਫ ਇੱਕ ਸਾਦੀਸੁਦਾ ਔਰਤ ਦੀ ਜ਼ਾਲ੍ਹੀ ਵਾ ਫਰਜੀ ਫੇਸਬੁੱਕ ਆਈ ਡੀ ਬਣਾ ਕੇ ਬਦਨਾਮ ਕਰਨ ਦੇ ਦੁਸ ਹੇਠ ਮੁੱਕਦਮਾ ਦਰਜ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੂਸਾਰ ਸਥਾਨਕ ਸ਼ਹਿਰ ਦੇ ਮੁਹੱਲਾ ਸਿਵਪੁਰੀ ਦੇ ਇੱਕ ਸਾਦੀਸੁਦਾ ਤੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਤਲਿਆ ਹੋਇਆ ਨਮਕੀਨ ਸਮਾਨ ਖੁਆਉਣ ਵਾਲੇ ਵਿਅਕਤੀ ਵੱਲੋਂ ਸ਼ਹਿਰ ਦੇ ਇਕ ਚੰਗੇ ਪਰਿਵਾਰ ਦੀ ਸਾਦੀਸੁਦਾ ਔਰਤ ਦੇ ਨਾਮ ਦੀ ਕਥਿੱਤ ਜਾਲੀ ਵਾ ਫਰਜੀ ਫੇਸਬੁੱਕ ਆਈ ਡੀ ਬਣਾ ਕੇ ਉਸ ਦੀਆਂ ਤਸਵੀਰਾਂ ਆਈ ਡੀ ਤੇ ਅਪਲੋਡ ਕਰਕੇ ਹੋਰਨਾਂ ਨੂੰ ਫਰਜੀ ਫੇਸਬੁੱਕ ਖਾਤੇ ਤੋਂ ਹੋਰਨਾਂ ਲੋਕਾਂ ਨੂੰ ਦੱਸਤ ਬਣਨ ਲਈ ਭੇਜੀਆਂ ਬੇਨਤੀਆਂ ਰਾਹੀ ਜੋੜਕੇ ਘਟੀਆ ਕਿਸਮ ਦੀ ਚੈਟਿੰਗ ਕਰਕੇ ਬਦਨਾਮ ਕੀਤਾ ਜਾ ਰਿਹਾ ਸੀ। ਉਕਤ ਔਰਤ ਦੇ ਪਰਿਵਾਰ ਵੱਲੋਂ ਸਾਈਬਰ ਕਰਾਇਮ ਸੈੱਲ ਮੁਹਾਲੀ ਨੂੰ ਕੀਤੀ ਗਈ ਸਿਕਾਇਤ `ਚ ਫਰਜੀ ਫੇਸਬੁੱਕ ਆਈ ਡੀ ਬਨਾਉਣ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਅਤੇ ਵਿਭਾਗ ਨੇ ਫੇਸਬੱਕ ਦੇ ਅਮਰੀਕਾ ਸਥਿਤ ਮੁੱਖ ਦਫਤਰ ਤੋਂ ਇਸ ਜਾਲ੍ਹੀ ਅਤੇ ਫਰਜੀ ਬਣੀ ਆਈ ਡੀ ਦਾ ਰਿਕਾਰਡ ਮੰਗਵਾ ਕੇ ਕੀਤੀ ਗਈ, ਪੜਤਾਲ ਦੌਰਾਨ ਉਕਤ ਵਿਅਕਤੀ ਦਾ ਸਾਰਾ ਭੇਦ ਖੁਲਣ ਉਪਰੰਤ ਸਿਟੀ ਪੁਲਿਸ ਧੂਰੀ ਵੱਲੋਂ ਇੰਝ ਕਿੱਸੇ ਔਰਤ ਦੇ ਨਾਮ ਦੀ ਜਾਲੀ ਵਾ ਫਰਜੀ ਫੇਸਬੁੱਕ ਆਈ ਡੀ ਬਣਾਕੇ ਬਦਨਾਮ ਕਰਨ ਦੇ ਦੋਸ ਹੇਠ ਮੁਕੱਦਮਾ ਦਰਜ ਕੀਤਾ ਗਿਆ। ਜੱਦੋਂ ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਮੁੱਖ ਅਫਸਰ ਰਾਜੇਸ਼ ਸਨੇਹੀ ਨਾਲ ਸੰਪਰਕ ਕੀਤਾ ਗਿਆ ਤਾਂ ਊਹਨਾਂ ਮਾਮਲੇ ਦੀ ਪੁਸਟੀ ਕਰਦੇ ਹੋਏ ਕਿਹਾ ਕਿ ਮੁੱਹਲਾ ਸਿਵਪੁਰੀ ਦੇ ਯਸ਼ਪਾਲ ਨਾਮੀ ਵਿਅਕਤੀ ਦੇ ਖਿਲਾਫ ਅਧੀਨ ਧਾਰਾ 66ਡੀ, 67 ਏ ਆਈ ਟੀ ਐਕਟ 2000 ਤਹਿਤ ਮੁੱਕਦਮਾ ਨੰਬਰ 154 ਦਰਜ ਕਰ ਲਿਆ ਹੈ।ਖਬਰ ਲਿਖਣ ਤੱਕ ਕੋਈ ਕੋਈ ਵੀ ਗ੍ਰਿਫਤਾਰੀ ਨਹੀ ਹੋਈ।