ਸਿਰਡੀ ਸਾਂਈ ਸੇਵਾ ਪਰਿਵਾਰ ਸੋਸਾਇਟੀ ਧੂਰੀ ਵੱਲੋਂ ਤੀਸਰੀ ਸਾਂਈ ਸੰਧਿਆ ਕਰਵਾਈ ਲਗਾਈ

ਧੂਰੀ,31 ਦਸੰਬਰ (ਮਹੇਸ਼ ਜਿੰਦਲ): ਅੱਜ ਸਿਰਡੀ ਸਾਂਈ ਸੇਵਾ ਸੋਸਾਇਟੀ ਵੱਲੋਂ ਤੀਸਰੀ ਸਾਈ ਸੰਧਿਆ ਕਰਵਾਈ ਗਈ ਜਿਸ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਭਾਗ ਲਿਆ ਗਿਆ। ਸ਼ਹਿਰ ਨਿਵਾਸੀਆਂ ਵੱਲੋਂ ਥਾਂ-ਥਾਂ ਤੇ ਲੰਗਰ ਤੇ ਸਟਾਲਾਂ ਲਗਾਈਆਂ ਗਈਆਂ ਸ਼ਾਮ ਨੂੰ ਸਿਰਡੀ ਸਾਂਈ ਬਾਬਾ ਜੀ ਦੀ ਚੌਕੀ ਲਗਾਈ ਗਈ। ਜਿਸ ਵਿੱਚ ਮੁੱਖ ਮਹਿਮਾਨ ਵੱਲੋਂ ਨਗਰ ਕੌਸ਼ਲ ਦੇ ਪ੍ਰਧਾਨ ਪਰਸੋਤਮ ਕਾਂਸ਼ਲ ਨੇ ਸੀਰਕਤ ਕੀਤੀ, ਸਾਂਈ ਸੰਧਿਆ `ਚ ਟੀਵੀ ਕਲਾਕਾਰ ਪੰਕਜ ਰਾਜ ਦਿੱਲੀ ਵਾਲੀਆਂ ਵੱਲੋਂ ਸਾਂਈ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ। ਅਤੇ ਸਾਂਈ ਜੀ ਦੇ ਭਜਨਾਂ ਤੇ ਲੋਕ ਝੁਮਣ ਲਗੇ। ਇਸ ਨਗਰ ਕੌਸ਼ਲ ਦੇ ਪ੍ਰਧਾਨ ਪਰਸ਼ੋਤਮ ਕਾਂਸ਼ਲ ਨੇ ਮੁੱਖ ਮਹਿਮਾਨ ਵਜੋ ਸੀਰਕਤ ਕੀਤੀ। ਕੈਂਬਰਜ ਸਕੂਲ ਦੇ ਚੇਅਰਮੈਨ ਮਖਣ ਗਰਗ ਨੇ ਜੋਤੀ ਪ੍ਰਚੰਡ ਕੀਤੀ। ਸੰਸਥਾ ਦੇ ਮੈਬਰਾਂ ਨੇ ਆਏ ਹੋਏ ਮੁੱਖ ਮਹਿਮਾਨਾ ਨੂੰ ਸਨਮਾਨਤ ਕੀਤਾ।ਇਸ ਮੌਕੇ ਵਿਜੈ ਕੁਮਾਰ ਪੱਪੂ ਪ੍ਰਿੰਸ਼ ਬਿਲਾ, ਮਨਜੀਤ ਬਖਸੀ, ਨਰੇਸ ਮੰਗੀ, ਭੀਮ ਸੇਨ ਸਿੰਗਲਾ, ਸੰਜੇ ਜਿੰਦਲ ਐਮ.ਸੀ, ਐਮ.ਸੀ ਅਮਰੀਕ ਸਿੰਘ, ਐਮ.ਸੀ ਸੋਮਾ, ਰਜਿੰਦਰ ਸ਼ਰਮਾ ਪ੍ਰਧਾਨ, ਸਿਵ ਭੋਲਾ ਸਮਤੀ ਸਤਪਾਲ ਗਰਗ, ਸੰਜੀਵ ਵੇਹਲ, ਅਸ਼ਵਨੀ ਧਰਿ, ਜਸਪਾਲ ਸਿੰਘ, ਰੋਹਿਤ ਜਿੰਦਲ, ਜੋਨੀ ਜਿੰਦਲ, ਰਿੰਕੁ ਜਿੰਦਲ, ਰਜਨੀਸ ਧਰਿ, ਨਵਦੀਪ ਕੁਮਾਰ, ਜੋਗੇਸ ਗਰਗ ਆਦਿ ਹਾਜਰ ਸਾਮਲ ਸਨ।