ਧੂਰੀ ‘ਚ ਪੰਜ ਦਿਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

ਧੂਰੀ,30 ਦਸੰਬਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਪਰਦੀਪ ਗਰਗ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 02 ਜਨਵਰੀ ਨੂੰ ਕਰਾਤੀ ਚੌਕ,ਰੇਲਵੇ ਸਟੇਸ਼ਨ,ਲੋਹਾ ਬਾਜਾਰ,ਪੁਲਿਸ ਸਟੇਸ਼ਨ,ਬੀ.ਐਸ.ਐਨ.ਐਲ ਐਕਚੈਜ,ਧੋਬੀ ਘਾਟ,ਧੂਰੀ ਪਿੰਡ,03 ਜਨਵਰੀ ਨੂੰ ਜਨਤਾ ਨਗਰ,ਐਮ.ਕੇ ਰੋਡ,ਨਾਨਕਸਰ ਗੁਰਦੁਆਰਾ ਏਰੀਆ,ਸੰਗਤਸਰ ਮੁਹੱਲਾ,04 ਜਨਵਰੀ ਨੂੰ ਕੱਕੜਵਾਲ ਰੋਡ,ਗੁਰੁ ਤੇਗ ਬਹਾਦਰ ਨਗਰ,ਸਿਵਪੁਰੀ ਮੁਹੱਲਾ,ਦਸਮੇਸ਼ ਨਗਰ,ਏ.ਪੀ ਕਲੌਨੀ,ਪ੍ਰੀਤ ਬਿਹਾਰ,ਰਾਮ ਬਾਗ ਏਰੀਆ,05 ਜਨਵਰੀ ਨੂੰ ਧੂਰੀ ਪਿੰਡ,ਬੈਕ ਵਾਲਾ ਏਰੀਆ,ਸਨਾਤਮ ਧਰਮਸ਼ਾਲਾ,ਲੰਕਾ ਬਸਤੀ,ਅਬੇਦਕਰ ਚੌਕ,06 ਜਨਵਰੀ ਨੂੰ ਆਰੀਆ ਸਮਾਜ ਬਲਾਕ,ਰਾਮਗੜੀਆ ਰੋਡ,ਸਿਵਪੁਰੀ ਮੁਹੱਲਾ,ਬੱਸ ਸਟੈਡ ਏਰੀਆ ਦੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ ।