ਲੋਕ ਇਨਸਾਫ ਪਾਰਟੀ ਵੱਲੋ ਮੀਤ ਪ੍ਰਧਾਨ ਅਤੇ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ

ਧੂਰੀ,29 ਦਸੰਬਰ (ਮਹੇਸ਼ ਜਿੰਦਲ): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਤੇ ਚਲਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਧੂਰੀ ਵਿਖੇ ਧਰਵਿੰਦਰ ਸਿੰਘ ਹੈਪੀ ਢਿੱਲੋਂ ਨੂੰ ਦਿੜ੍ਹਬਾ ਦਿਹਾਤੀ ਦਾ ਅਤੇ ਸ਼ਰਨਪ੍ਰੀਤ ਸਿੰਘ ਨੂੰ ਐਸ.ਸੀ ਵਿੰਗ ਹਲਕਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ| ਇਸ ਮੌਕੇ ਕੁਲਵਿੰਦਰ ਵੜੈਚ ਦੀ ਅਗਵਾਈ ਹੇਠ ਵਾਹਿਗੁਰੂ ਸਿੰਘ ਨਿਰਪਿੰਦਰ ਘੁਕਣਾ ਅਨਵਿੰਦਰ ਸਿੰਘ ਸਾਹਿਲ ਕੁਮਾਰ ਸਮੇਤ ਦਰਜਨਾਂ ਦੀ ਗਿਣਤੀ ਵਿਚ ਨੌਜਵਾਨਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ ਤੇ ਸੇਵਕ ਸਿੰਘ ਜਿਲਾ ਯੂਥ ਪ੍ਰਧਾਨ ਅਤੇ ਅਮਨ ਕਲੇਰ ਪ੍ਰਧਾਨ ਯੂਥ SC ਵਿੰਗ ਹਲਕਾ ਧੂਰੀ ਹਾਜਿਰ ਸਨ |