ਟਰੈਫਿਕ ਪੁਲਿਸ ਨੇ ਵਾਹਨਾਂ ਦੇ ਪਿੱਛੇ ਸਟਿੱਕਰ ਲਾਏ

ਧੂਰੀ,29 ਦਸੰਬਰ (ਮਹੇਸ਼ ਜਿੰਦਲ): ਨਿੱਤ ਵਾਪਰਦੇ ਸੜਕੀ ਹਾਦਸਿਆਂ ਨੂੰ ਠੱਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜ਼ਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਵੱਲੋਂ ਧੂਰੀ ਵਿਖੇ ਸ਼ਹਿਰੋ ਬਾਹਰ ਸੰਗਰੂਰ ਬਾਈਪਾਸ ਨੇੜੇ ਵਾਹਨਾਂ ’ਤੇ ਪਿੱਛੇ ਸਟਿੱਕਰ ਲਗਾਏ ਗਏ। ਇਸ ਮੌਕੇ ਜ਼ਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਨੇ ਵਾਹਨਾਂ ਦੇ ਪਿੱਛੇ ਸਟਿੱਕਰ ਲਗਾਉਣ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਰਾਤ ਸਮੇਂ ਕਈ ਵਾਹਨਾਂ ਦੀਆਂ ਪਿਛਲੀਆਂ ਲਾਲ ਬੱਤੀਆਂ ਅਤੇ ਬਰੇਕ ਲਾਇਟਾਂ ਨਾ ਚੱਲਣ ਕਾਰਨ ਅਕਸਰ ਹਾਦਸੇ ਵਾਪਰਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਵਾਹਨ ਦੇ ਪਿੱਛੇ ਲੱਗੇ ਅਜਿਹੇ ਸਟਿੱਕਰ ਰਾਤ ਸਮੇਂ ਅਜਿਹੇ ਹਾਦਸਿਆਂ ਨੂੰ ਠੱਲਣ ਲਈ ਮੱਦਦਗਾਰ ਸਾਬਿਤ ਹੁੰਦੇ ਹਨ। ਇਸ ਮੌਕੇ ਟਰੈਫਿਕ ਇੰਚਾਰਜ ਧੂਰੀ ਪਵਨ ਕੁਮਾਰ ਸ਼ਰਮਾ, ਸਾਬਕਾ ਸਰਪੰਚ ਬੇਨੜਾ ਅਜੈਬ ਸਿੰਘ ਅਤੇ ਟਰੇਫਿਕ ਹੌਲਦਾਰ ਮਿੱਠੂ ਸਿੰਘ ਆਦਿ ਵੀ ਹਾਜਰ ਸਨ।