ਦੁਕਾਨ ਦੀ ਛਤ ਪਾੜ ਕੇ ਚੋਰੀ ਕਰਨ ਆਇਆ ਵਿਅਕਤੀ  ਪੁਲਿਸ ਵਲੋਂ ਕਾਬੂ,

ਅਲਗੋਕੋਠੀ 29 ਦਸੰਬਰ (ਹਰਦਿਆਲ ਭੈਣੀ): ਥਾਣਾ ਵਲਟੋਹਾ ਦੇ ਅਧੀਨ ਪੈਂਦੇ ਇਲਾਕੇ ਅੰਦਰ ਜਿਥੇ ਆਏ ਦਿਨੀ ਹੋ ਰਹੀਆਂ ਚੋਰੀਆਂ ਤੋ ਦੁਕਾਨਦਾਰ ਕਾਫੀ ਦੁਖੀ ਹਨ ਉਥੇ ਹੀ ਦੁਕਾਨਦਾਰਾਂ ਵਲੋਂ ਇਨਾਂ ਚੋਰੀਆਂ ਤੋਂ ਨਿਯਾਤ ਪਾਉਣ ਲਈ ਆਪਣੀਆਂ ਦੁਕਾਨਾਂ ਵਿਚ ਲਾਏ ਸੀਸੀਟੀਵੀ ਕੈਮਰਿਆਂ ਨੂੰ ਆਪਣੇ ਮੋਬਾਇਲਾਂ ਨਾਲ ਟੈਚ ਕਰਕੇ ਆਪਣੀਆਂ ਦੁਕਾਨਾਂ ਦੀ ਆਪ ਹੀ ਰਾਖੀ ਕਰਨ ਲਗੇ ਹਨ।ਜਿਸ ਦੀ ਮਿਸਾਲ ਮਿਲਦੀ ਹੈ ਕਸਬਾ ਅਲਗੋਕੌਠੀ ਵਿਖੇ ਚੋਪੜਾ ਟੀਵੀ ਸੈਂਟਰ ਤੋਂ।ਇਸ ਸਬੰਧੀ ਜਾਨਕਾਰੀ ਦਿੰਦੇ ਹੋਏ ਦੁਕਾਨ ਮਾਲਕ ਸ਼ਸ਼ੀ ਚੋਪੜਾ ਨੇ ਦਸਿਆ ਕਿ ਮੈ ਰੋਜਾਨਾਂ ਦੀ ਤਰਾਂ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਅਤੇ ਜੱਦ ਮੈ ਰਾਤ 9 ਵਜੇ ਦੇ ਕਰੀਬ ਆਪਣੇ ਮੋਬਾਇਲ ਰਹੀ  ਆਪਣੀ ਦੁਕਾਨ ਵਿਚ ਲਗੇ ਸੀਸੀਟੀਵੀ ਕੈਮਰਿਆਂ ਜਰੀਏ ਚੈਕ ਕੀਤੀ ਤਾਂ ਦੇਖਿਆ ਕਿ ਇਕ ਵਿਅਕਤੀ ਮੇਰੀ ਦੁਕਾਨ ਦੀ ਛੱਤ ਪਾੜ ਕੇ ਦੁਕਾਨ ਦੇ ਅੰਦਰ ਵੜਿਆ ਹੈ ਅਤੇ ਮੈ ਤੁੰਰਤ ਨਜਦੀਕ ਰਹਿੰਦੇ ਸਾਬਕਾ ਸਰਪੰਚ ਮਨਜੀਤ ਸਿੰਘ ਅਤੇ ਪੁਲਿਸ ਚੋਕੀ ਅਲਗੋਕੋਠੀ ਦੇ ਇੰਚਾਰਜ ਸਾਹਿਬ ਸਿੰਘ ਨੂੰ ਫੋਨ ਤੇ ਸਾਰੀ ਘਟਨਾ ਬਾਰੇ ਦਸਿਆ ਤਾਂ ਸਾਬਕਾ ਸਰਪੰਚ ਅਤੇ ਪਲਿਸ ਨੇ ਮੋਕੇ ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੁ ਕਰ ਦਿਤੀ।