ਸਮੂਹ ਬਿਜਲੀ ਮੁਲਾਜਮਾ ਵੱਲੋ ਥਾਣਾ ਖਾਲੜਾ ਵਿਖੇ ਪੁਲਿਸ ਖਿਲਾਫ ਰੋਸ ਪ੍ਰਦਸ਼ਨ ਕਰਦਿਆ ਜੰਮ ਕੇ ਨਾਅਰੇਬਾਜੀ ਕੀਤੀ  ਮਾਮਲਾ ਉੱਪ ਮੰਡਲ ਅਫਸਰ ਅਮਰਕੋਟ ਨੂੰ ਪੁਲਿਸ ਹਿਰਾਸਤ ਵਿੱਚ ਰੱਖਣ ਦਾ

ਖਾਲੜਾ 28 ਦਸੰਬਰ (ਲਖਵਿੰਦਰ ਗੌਲਣ/ਰਿੰਪਲ ਗੌਲਣ): ਬਿਜਲੀ ਮੁਲਾਜਮਾ ਵੱਲੋ ਐਸ ਡੀ ਓ ਨੂੰ ਹਿਰਾਸਤ ਵਿਚ ਰੱਖਣ ਦੇ ਰੋਹ ਨੇ ਉਸ ਵਖਤ ਇੱਕ ਨਵਾ ਮੌੜ ਲੈ ਲਿਆ ਜਦੋ ਬਿਜਲੀ ਮੁਲਾਜਮਾ ਦਾ ਇੱਕ ਭਾਰੀ ਇੱਕਠ ਪੁਲਿਸ ਵੱਲੋ ਕੋਈ ਕਾਰਵਾਈ ਨਾ ਕਰਨ ਤੇ ਰੋਸ ਪ੍ਰਗਟ ਕਰਦਿਆ ਥਾਣਾ ਖਾਲੜਾ ਵਿਖੇ ਪੁੱਜਾ ਜਿਥੇ ਸਮੂਹ ਬਿਜਲੀ ਮੁਲਾਜਮਾ ਵੱਲੋ ਜੰਮ ਕੇ ਨਾਅਰੇਬਾਜੀ ਕੀਤੀ ਗਈ ਉਥੇ ਹੀ ਇਸ ਮਾਮਲੇ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ਼ੀ ਮਨੋਹਰ ਸਿੰਘ ਵਧੀਕ ਨਿਗਰਾਨ ਐਕਸੀਅਨ ਭਿੱਖੀਵਿੰਡ ਨੇ ਕਿਹਾ ਕਿ ਮਿਤੀ 27/12/2017 ਨੂੰ ਉੱਪ ਮੰਡਲ ਅਮਰਕੋਟ ਦੇ ਐਸ ਡੀ ਓ ਸ਼੍ਰੀ ਕਮਲ ਕੁਮਾਰ ਨੂੰ ਪੁਲਿਸ ਵੱਲੋ ਰਸਤੇ ਵਿਚੋ ਜਬਰਦਸਤੀ ਚੁੱਕ ਕੇ ਲਿਆ ਕੇ ਪੁੱਛ ਗਿੱਛ ਕੀਤੀ ਗਈ ਜਿਸ ਨਾਲ ਸਾਡੇ ਸਮੂਹ ਬਿਜਲੀ ਮੁਲਾਜਮਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋ ਇਸ ਮਸਲੇ ਸਬੰਧੀ ਕੋਈ ਕਾਰਵਾਈ ਨਾ ਕਰਨ ਕਰਕੇ ਬਿਜਲੀ ਮਹਿਕਮੇ ਦੇ ਸਮੂਹ ਕਾਰੋਬਾਰ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਸਾਡੇ ਬਿਜਲੀ ਮੁਲਾਜਮਾ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸਮੁੱਚਾ ਕਾਰੋਬਾਰ ਬੰਦ ਹੋਣ ਕਾਰਨ ਆਮ ਜਨਤਾ ਨੂੰ ਵੀ ਖੱਜਲ ਖੁਆਰੀ ਹੋ ਰਹੀ ਹੈ ਜਿਸ ਦਾ ਸਿੱਧੇ ਤੌਰ ਤੇ ਪਰੈਸਰ ਬਿਜਲੀ ਮੁਲਾਜਮਾ ਉੱਪਰ ਪੈ ਰਿਹਾ ਹੈ ਉਥੇ ਹੀ ਐਕਸੀਅਨ ਮਨੋਹਰ ਸਿੰਘ ਅਤੇ ਪੂਰਨ ਸਿੰਘ ਮਾੜੀ ਮੇਘਾ ਵੱਲੋ ਚੇਤਾਵਨੀ ਭਰੇ ਲਹਿਜੇ ਵਿਚ ਪੁਲਿਸ ਪਾਸੋ ਮੰਗ ਕੀਤੀ ਕਿ ਝੂਠੀ ਦਰਖਾਸਤ ਦੇਣ ਵਾਲਿਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਇਸ ਮਾਮਲੇ ਸਬੰਧੀ ਪੁਲਿਸ ਵੱਲੋ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਉਧਰ ਦੂਜੇ ਪਾਸੇ ਜਦੋ ਇਸ ਸਬੰਧੀ ਸਬ ਡਵਿਜਨ ਭਿੱਖੀਵਿੰਡ ਦੇ ਡੀ.ਐਸ.ਪੀ ਸ਼੍ਰ: ਸੁਲੱਖਣ ਸਿੰਘ ਮਾਨ ਜੀ ਨਾਲ ਰਾਬਤਾ ਕਾਇਮ ਕੀਤਾ ਤਾ ਉਹਨਾ ਕਿਹਾ ਕਿ ਕੇਸ ਦੀ ਬਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਵੇਗੀ|